ਪ੍ਰਸ਼ਾਸਨ ਸੇਮ ਨਾਲੇ ਦੀ ਤੁਰੰਤ ਸਫਾਈ ਕਰਵਾ ਕੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰੇ : ਕਿਸਾਨ
ਮੋਗਾ, 22 ਜੁਲਾਈ : ਇਕ ਪਾਸੇ ਜਿੱਥੇ ਭਾਰੀ ਮੀਂਹ ਕਰ ਕੇ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਕੁਝ ਥਾਵਾਂ ’ਤੇ ਮੀਂਹ ਆਫ਼ਤ ਬਣ ਗਿਆ ਹੈ, ਮੋਗਾ ਦੇ ਮਹਿੰਮੇਵਾਲਾ ਰੋਡ ’ਤੇ ਸਥਿਤ ਨੇੜਲੇ ਸੇਮ ਨਾਲੇ ਰਾਹੀਂ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਰ ਕੇ ਲਗਭਗ 40 ਏਕੜ ਝੋਨਾ ਡੁੱਬ ਗਿਆ ਹੈ।
ਕਿਸਾਨ ਅੰਮ੍ਰਿਤਪਾਲ ਸਿੰਘ ਗਿੱਲ ਨੇ ਆਖਿਆ ਕਿ ਅੱਜ ਤੜਕਸਾਰ ਤੋਂ ਪੈ ਰਹੇ ਭਾਰੀ ਮੀਂਹ ਨੇ ਦੇਖਦੇ ਹੀ ਦੇਖਦੇ ਕਿਸਾਨਾਂ ਦੀਆਂ ਫਸਲਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਉਨ੍ਹਾਂ ਦੱਸਿਆ ਕਿ ਅੱਧੇ ਸ਼ਹਿਰ ਦੀ ਨਿਕਾਸੀ ਇਸੇ ਰਸਤੇ ਹੋਣ ਕਰ ਕੇ ਡਰੇਨ ਨਾਲ ਦੇ ਖੇਤਾਂ ਵਿਚ ਮੀਂਹ ਦਾ ਪਾਣੀ ਭਰ ਗਿਆ।
ਉਨ੍ਹਾਂ ਆਖਿਆ ਕਿ ਕਿਸਾਨਾਂ ਵਲੋਂ ਭਾਵੇਂ ਆਪਣੇ ਪੱਧਰ ’ਤੇ ਪਾਣੀ ਨਿਕਾਸੀ ਲਈ ਯਤਨ ਕੀਤੇ ਜਾ ਰਹੇ ਹਨ ਪਰ ਅਜੇ ਤੱਕ ਸਮੱਸਿਆ ਗੰਭੀਰ ਹੈ, ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਸੇਮ ਨਾਲੇ ਦੀ ਤੁਰੰਤ ਸਫਾਈ ਕਰਵਾ ਕੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ, ਕਿਉਂਕਿ ਇਸ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ।
Read More : ਅੰਮ੍ਰਿਤਸਰ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ