ਹਨੀਮੂਨ ’ਤੇ ਜਾਣ ਲਈ ਪਰਿਵਾਰ ਨੇ ਨਹੀਂ ਦਿੱਤੇ ਸੀ ਪੈਸੇ
ਲਾਹੌਰ, 11 ਜੂਨ : ਨਵ-ਵਿਆਹੇ ਜੋੜੇ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਜਦੋਂ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਹਨੀਮੂਨ ’ਤੇ ਜਾਣ ਲਈ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਪੁਲਸ ਨੇ ਕਾਨੂੰਨੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਲਾਸ਼ਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀਆਂ।
ਜਾਣਕਾਰੀ ਅਨੁਸਾਰ ਮਿਲਤ ਟਾਊਨ ਥਾਣੇ ਅਧੀਨ 202 ਰਬ ਭਲਵਾ ਆਦਿਲ ਟਾਊਨ ਦੇ ਰਹਿਣ ਵਾਲੇ 34 ਸਾਲਾ ਪਾਵਰਲੂਮ ਵਰਕਰ ਸਾਜਿਦ ਨੇ ਕਰੀਬ ਡੇਢ ਮਹੀਨਾ ਪਹਿਲਾਂ ਰਜ਼ੀਆ ਨਾਲ ਵਿਆਹ ਕੀਤਾ ਸੀ। ਜੋੜੇ ਨੇ ਈਦ ਤੋਂ ਬਾਅਦ ਆਪਣੇ ਹਨੀਮੂਨ ਲਈ ਨਾਰਾਨ ਜਾਣ ਦੀ ਯੋਜਨਾ ਬਣਾਈ ਸੀ। ਸਾਜਿਦ ਨੇ ਆਪਣੇ ਵੱਡੇ ਭਰਾਵਾਂ ਫਹਾਦ ਅਤੇ ਜ਼ਾਹਿਦ ਤੋਂ ਪੈਸੇ ਮੰਗੇ ਪਰ ਉਹ ਪੈਸੇ ਦਾ ਪ੍ਰਬੰਧ ਨਹੀਂ ਕਰ ਸਕੇ।
ਅੱਜ ਸਵੇਰੇ ਸਾਜਿਦ ਆਪਣੀ 30 ਸਾਲਾ ਪਤਨੀ ਰਜ਼ੀਆ ਬੀਬੀ ਨਾਲ ਘਰੋਂ ਨਿਕਲਿਆ ਅਤੇ ਚੇਅਰਮੈਨ ਸਟਾਪ ਨੇੜੇ ਭਲਵਾ ਰੇਲਵੇ ਕਰਾਸਿੰਗ ’ਤੇ ਗਿਆ। ਉਸ ਨੇ ਆਪਣੇ ਭਰਾ ਜ਼ਾਹਿਦ ਨੂੰ ਫੋਨ ਕਰ ਕੇ ਕਿਹਾ ਕਿ ਮੈਂ ਆਪਣੀ ਪਤਨੀ ਨਾਲ ਖੁਦਕੁਸ਼ੀ ਕਰਨ ਜਾ ਰਿਹਾ ਹਾਂ, ਸਾਡੀਆਂ ਲਾਸ਼ਾਂ ਲੈ ਜਾਣਾ।
ਫੋਨ ਕਾਲ ਤੋਂ ਬਾਅਦ ਸਾਜਿਦ ਅਤੇ ਉਸ ਦੀ ਪਤਨੀ ਰੇਲਵੇ ਟਰੈਕ ’ਤੇ ਲੇਟ ਗਏ, ਉਸੇ ਸਮੇਂ ਲਾਹੌਰ ਤੋਂ ਕਰਾਚੀ ਜਾਣ ਵਾਲੀ ਬਦਰ ਐਕਸਪ੍ਰੈਸ ਰੇਲਗੱਡੀ ਆਈ ਅਤੇ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਕਿਉਂਕਿ ਉਨ੍ਹਾਂ ਦੇ ਸਿਰ ਸਰੀਰ ਤੋਂ ਵੱਖ ਹੋ ਗਏ ਸਨ।
ਰੇਲਵੇ ਟਰੈਕ ’ਤੇ ਲਾਸ਼ਾਂ ਦੇਖ ਕੇ ਸਾਜਿਦ ਦਾ ਵੱਡਾ ਭਰਾ ਜ਼ਾਹਿਦ ਮੌਕੇ ’ਤੇ ਪਹੁੰਚਿਆ ਅਤੇ ਰਾਹਗੀਰਾਂ ਦੀ ਮਦਦ ਨਾਲ ਉਨ੍ਹਾਂ ਦੀਆਂ ਲਾਸ਼ਾਂ ਇਕੱਠੀਆਂ ਕੀਤੀਆਂ। ਰਾਹਗੀਰਾਂ ਨੇ ਪੁਲਸ ਨੂੰ ਸੂਚਿਤ ਕੀਤਾ। ਮਿਲਤ ਟਾਊਨ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਕਾਨੂੰਨੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ।
Read More : ਹਸਨਪੁਰ ਦੇ ਕ੍ਰਿਕਟ ਟੂਰਨਾਮੈਂਟ ’ਚ ਆਲੋਵਾਲ ਦੀ ਟੀਮ ਜੇਤੂ