Cut the wife's hair

ਨਸ਼ੇ ਦੀ ਲਤ ਪੂਰੀ ਕਰਨ ਲਈ ਪਤਨੀ ਦੇ ਵਾਲ ਕੱਟ ਕੇ ਵੇਚੇ

ਬਠਿੰਡਾ, 29 ਜੁਲਾਈ :- ਬਠਿੰਡਾ ਸ਼ਹਿਰ ਦੇ ਪਰਸਰਾਮ ਨਗਰ ’ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਇਕ ਨਸ਼ੇੜੀ ਨੇ ਆਪਣੀ ਨਸ਼ੇ ਦੀ ਲਤ ਪੂਰੀ ਕਰਨ ਲਈ ਆਪਣੀ ਪਤਨੀ ਦੇ ਲੰਬੇ ਵਾਲ ਕੱਟ ਕੇ ਵੇਚ ਦਿੱਤੇ। ਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੀੜਤ ਮਾਨਸੀ (ਕਾਲਪਨਿਕ ਨਾਂ) ਆਪਣੇ 10 ਸਾਲ ਦੇ ਪੁੱਤਰ ਅਤੇ 8 ਸਾਲ ਦੀ ਧੀ ਨਾਲ ਜੋਗੀ ਨਗਰ ਟਿੱਬਾ ’ਤੇ ਖੁੱਲ੍ਹੇ ਆਸਮਾਨ ਹੇਠ ਬੈਠੀ ਸੀ।

ਜਦੋਂ ਲੋਕਾਂ ਨੇ ਉਸ ਤੋਂ ਖੁੱਲ੍ਹੇ ਆਸਮਾਨ ਹੇਠਾਂ ਬੈਠਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸਦਾ ਪਤੀ ਹੈਪੀ ਨਸ਼ੇ ਦਾ ਆਦੀ ਹੈ ਅਤੇ ਅਕਸਰ ਉਸਨੂੰ ਨਸ਼ੇ ਲਈ ਪੈਸੇ ਨਾ ਦੇਣ ’ਤੇ ਕੁੱਟਦਾ ਹੈ। ਉਸ ਨੇ ਦੱਸਿਆ ਕਿ ਉਹ ਪਰਸਰਾਮ ਨਗਰ ਦੇ ਇਕ ਮੰਦਰ ਵਿਚ ਪੂਜਾ ਕਰਦੀ ਸੀ ਪਰ ਉਸ ਦੇ ਪਤੀ ਦੀਆਂ ਹਰਕਤਾਂ ਕਾਰਨ ਉਸ ਨੂੰ ਉੱਥੋਂ ਬਾਹਰ ਕੱਢ ਦਿੱਤਾ ਗਿਆ।

ਉਸ ਨੇ ਦੱਸਿਆ ਕਿ ਉਸ ਦੇ ਪਤੀ ਨੇ ਨਸ਼ਾ ਖਰੀਦਣ ਲਈ ਘਰ ਦਾ ਸਾਰਾ ਸਾਮਾਨ ਜਿਵੇਂ ਕਿ ਸਿਲੰਡਰ, ਚੁੱਲ੍ਹਾ, ਭਾਂਡੇ ਆਦਿ ਵੇਚ ਦਿੱਤਾ। ਇੰਨਾ ਹੀ ਨਹੀਂ, ਉਸ ਨੇ ਆਪਣੇ ਨਸ਼ੇ ਦੀ ਲਤ ਪੂਰੀ ਕਰਨ ਲਈ ਉਸਦੇ ਵਾਲ ਵੀ ਕੱਟ ਕੇ ਵੇਚ ਦਿੱਤੇ। ਹੋਰ ਲੋਕਾਂ ਨਾਲ ਮਿਲਕੇ ਸਾਬਕਾ ਕੌਂਸਲਰ ਵਿਜੇ ਕੁਮਾਰ ਪੀੜਤ ਨੂੰ ਮਿਲੇ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਔਰਤ ਦੇ ਰਹਿਣ ਅਤੇ ਉਸਦੇ ਬੱਚਿਆਂ ਦੀ ਪਰਵਰਿਸ਼ ਦਾ ਪ੍ਰਬੰਧ ਕੀਤਾ ਜਾਵੇ। ਔਰਤ ਦੇ ਜੋਗੀ ਨਗਰ ’ਚ ਬੈਠਣ ਦੀ ਸੂਚਨਾ ਮਿਲਣ ’ਤੇ ਨਹਿਰ ਕਾਲੋਨੀ ਥਾਣਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ। ਪੁਲਸ ਅਗਲੀ ਕਾਰਵਾਈ ਕਰ ਰਹੀ ਹੈ।

Read More : ਪੰਜਾਬ ’ਚ ਭਾਜਪਾ ਨੂੰ ਮਜ਼ਬੂਤ ਕਰਨ ਲਈ ਮੁੱਖ ਮੰਤਰੀ ਸੈਣੀ ਕਰਨਗੇ ਵਿਸ਼ਾਲ ਰੈਲੀ

Leave a Reply

Your email address will not be published. Required fields are marked *