Happy Kaur

ਹਰਪਾਲ ਚੀਮਾ ਨੇ ਹੈਪੀ ਕੌਰ ਨੂੰ ਨਿਯੁਕਤੀ ਪੱਤਰ ਦਿੱਤਾ

ਚੰਡੀਗੜ੍ਹ, 28 ਨਵੰਬਰ : ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਨਵ-ਨਿਯੁਕਤ ਹੈਪੀ ਕੌਰ ਨੂੰ ਨਿੱਜੀ ਤੌਰ ‘ਤੇ ਨਿਯੁਕਤੀ ਪੱਤਰ ਦਿੱਤਾ ਅਤੇ ਵਿੱਤ ਵਿਭਾਗ ‘ਚ ਕਲਰਕ ਵਜੋਂ ਉਸ ਦਾ ਅਧਿਕਾਰਤ ਤੌਰ ‘ਤੇ ਸਵਾਗਤ ਕੀਤਾ |

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹੈਪੀ ਕੌਰ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਉਸ ਦੀ ਸਫ਼ਲਤਾ ਅਣਗਿਣਤ ਹੋਰ ਲੋਕਾਂ ਲਈ ਉਮੀਦ ਦੀ ਕਿਰਨ ਅਤੇ ਪ੍ਰੇਰਣਾ ਦਾ ਸਰੋਤ ਹੈ। ਵਿੱਤ ਮੰਤਰੀ ਨੇ ਕਿਹਾ ਕਿ ਉਸ ਦੀ ਹੁਣ ਤੱਕ ਦੇ ਜੀਵਨ ਦੀ ਕਹਾਣੀ ਇੱਕ ਮਿਸਾਲ ਪੈਦਾ ਕਰਦੀ ਹੈ ਕਿ ਲਗਨ ਅਤੇ ਯੋਗਤਾ ਨਾਲ ਕੋਈ ਵੀ ਵਿਅਕਤੀ ਆਪਣੇ ਟੀਚੇ ਪ੍ਰਾਪਤ ਕਰ ਸਕਦਾ ਹੈ।”

ਜਿਕਰਯੋਗ ਹੈ ਕਿ ਹੈਪੀ ਕੌਰ ਦਾ ਸਫ਼ਰ ਲਗਨ ਅਤੇ ਮਿਹਨਤ ‘ਤੇ ਅਧਾਰਤ ਇੱਕ ਬਹੁਤ ਪ੍ਰੇਰਣਾਦਾਇਕ ਕਹਾਣੀ ਹੈ। ਹੈਪੀ ਕੌਰ ਇੱਕ ਅਜਿਹੇ ਪਿਛੋਕੜ ਤੋਂ ਆਉਂਦੀ ਹੈ ਜਿੱਥੇ ਹਰ ਕਦਮ ਸਿਰਫ਼ ਪੱਕੇ ਇਰਾਦੇ ਨਾਲ ਅੱਗੇ ਵਧ ਕੇ ਹਾਸਲ ਕੀਤਾ ਜਾ ਸਕਦਾ ਹੈ।

ਉਨ੍ਹਾਂ ਦੇ ਪਿਤਾ, ਲਛਮਣ ਸਿੰਘ, ਪਰਿਵਾਰ ਨੂੰ ਪਾਲਣ ਲਈ ਇੱਕ ਪੱਲੇਦਾਰ ਵਜੋਂ ਸਖ਼ਤ ਮਿਹਨਤ ਕਰਦੇ ਹਨ, ਜਦੋਂ ਕਿ ਉਨ੍ਹਾਂ ਦੀ ਮਾਤਾ, ਬਲਜੀਤ ਕੌਰ, ਇੱਕ ਸਮਰਪਿਤ ਘਰੇਲੂ ਔਰਤ ਹਨ।

ਹੈਪੀ ਕੌਰ ਦੇ ਪਰਿਵਾਰ ਦੀ ਸਿੱਖਿਆ ਪ੍ਰਤੀ ਪੱਕੀ ਵਚਨਬੱਧਤਾ ਉਨ੍ਹਾਂ ਦੇ ਭਰਾ ‘ਚ ਵੀ ਝਲਕਦੀ ਹੈ, ਜੋ ਕਿ ਆਰਟਸ ਗ੍ਰੈਜੂਏਟ ਹੈ ਅਤੇ ਮਨਰੇਗਾ ਸਕੀਮ ਅਧੀਨ ਠੇਕੇ ਦੇ ਅਧਾਰ ‘ਤੇ ਗ੍ਰਾਮ ਸੇਵਕ ਵਜੋਂ ਸੇਵਾਵਾਂ ਨਿਭਾਉਂਦਿਆਂ ਸਮਾਜ ‘ਚ ਬਣਦਾ ਯੋਗਦਾਨ ਪਾ ਰਿਹਾ ਹੈ।

ਹੈਪੀ ਕੌਰ ਨੇ ਸਾਧਾਰਨ ਪਾਲਣ-ਪੋਸ਼ਣ ਨਾਲ ਜੁੜੀਆਂ ਆਰਥਿਕ ਤੰਗੀਆਂ ਦੇ ਬਾਵਜੂਦ ਆਪਣੇ ਅਕਾਦਮਿਕ ਟੀਚਿਆਂ ਨੂੰ ਹੌਂਸਲੇ ਨਾਲ ਪੂਰਾ ਕੀਤਾ ਅਤੇ ਮਾਸਟਰ ਆਫ਼ ਸਾਇੰਸ ਇਨ ਇਨਫਰਮੇਸ਼ਨ ਟੈਕਨਾਲੋਜੀ (ਐਮ.ਐਸ. ਸੀ (ਆਈ.ਟੀ)) ਦੀ ਡਿਗਰੀ ਹਾਸਿਲ ਕੀਤੀ।

ਇਸ ਉਪਰੰਤ ਉਸ ਨੇ ਪੰਜਾਬ ਅਧੀਨ ਸੇਵਾ ਚੋਣ ਬੋਰਡ (ਪੀ.ਐਸ.ਐਸ.ਐਸ.ਬੀ) ਵੱਲੋਂ ਕਲਰਕ ਦੀ ਆਸਾਮੀ ਵਾਸਤੇ ਲਈ ਸਖ਼ਤ ਪ੍ਰੀਖਿਆ ਨੂੰ ਪਹਿਲੇ ਹੀ ਯਤਨ ‘ਚ ਪਾਸ ਕੀਤਾ।

Read More : ‘ਆਪ’ ਨੇ ਮੋਗਾ ਦੇ ਮੇਅਰ ਨੂੰ ਨਸ਼ਾ ਸਮੱਗਲਰਾਂ ਨਾਲ ਸਬੰਧਾਂ ਦੇ ਦੋਸ਼ ’ਚ ਪਾਰਟੀ ’ਚੋਂ ਕੀਤਾ ਮੁਅੱਤਲ

Leave a Reply

Your email address will not be published. Required fields are marked *