ਗੁਰਦਾਸਪੁਰ, 18 ਸਤੰਬਰ : ਗੁਰਦਾਸਪੁਰ ਨੇੜੇ ਗੋਤ ਪੋਕਰ ਪਿੰਡ ਦੀ ਰਹਿਣ ਵਾਲੀ ਸੋਨਮਪ੍ਰੀਤ ਕੌਰ ਨੇ ਕੈਨੇਡਾ ਵਿਚ ਆਪਣਾ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਸੋਨਮਪ੍ਰੀਤ ਕੌਰ 2018 ’ਚ ਪੜ੍ਹਾਈ ਕਰਨ ਲਈ ਕੈਨੇਡਾ ਗਈ ਸੀ। ਸਖ਼ਤ ਮਿਹਨਤ ਕਰਨ ਤੋਂ ਬਾਅਦ ਉਹ 7 ਸਾਲ ਬਾਅਦ ਸਫਲਤਾਪੂਰਵਕ ਕੈਨੇਡੀਅਨ ਪੁਲਸ ’ਚ ਸ਼ਾਮਲ ਹੋਈ।
ਸੋਨਮਪ੍ਰੀਤ ਕੌਰ ਦੀ ਮਾਂ ਵੀ ਪੁਲਸ ’ਚ ਨੌਕਰੀ ਕਰਦੀ ਹੈ ਅਤੇ ਉਸ ਦੇ ਪਿਤਾ ਨਰਿੰਦਰ ਸਿੰਘ ਪੰਜਾਬ ਪੁਲਸ ਦੇ ਜਵਾਨ ਸਨ, ਜੋ 25 ਅਪ੍ਰੈਲ, 2010 ਨੂੰ ਦੇਸ਼ ਦੀ ਸੇਵਾ ਕਰਦੇ ਹੋਏ ਨਰੋਟ ਜੈਮਲ ਅੱਤਵਾਦੀ ਹਮਲੇ ’ਚ ਸ਼ਹੀਦ ਹੋ ਗਏ ਸਨ। ਸੋਨਮ ਨੇ ਕਿਹਾ ਕਿ ਲੋਕਾਂ ਨੂੰ ਆਪਣੀਆਂ ਧੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ, ਕਿਉਂਕਿ ਕੁੜੀਆਂ ਵੀ ਮਹਾਨ ਪ੍ਰਾਪਤੀਅਾਂ ਕਰਦੀਆਂ ਹਨ।
Read More : ਹੜ੍ਹ ਪੀੜਤ ਬੱਚੇ ਲਈ ਰਾਹੁਲ ਗਾਂਧੀ ਨੇ ਭੇਜਿਆ ਸਾਈਕਲ