5 ਲੋਕ ਹੋਏ ਜ਼ਖਮੀ
ਬਟਾਲਾ, 10 ਅਕਤੂਬਰ : ਅੱਜ ਦੇਰ ਸ਼ਾਮ ਬਟਾਲਾ ’ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਚੰਦਾ ਖਾਣਾ ਖਜ਼ਾਨਾ ਦੇ ਨਜ਼ਦੀਕ ਇਕ ਜੁੱਤੀਆਂ ਵਾਲੀ ਦੁਕਾਨ ’ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ ਮੌਕੇ ’ਤੇ ਹੀ 7 ਲੋਕ ਗੋਲੀ ਲੱਗਣ ਦੇ ਚਲਦਿਆਂ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ’ਚੋਂ 2 ਨੌਜਵਾਨ ਦੀ ਮੌਤ ਹੋ ਗਏ ਹੈ।
ਇਸ ਸਬੰਧੀ ਜਾਣਕਾਰੀ ਮੁਤਾਬਿਕ ਅੱਜ ਰਾਤ 8:30 ਵਜੇ ਦੇ ਕਰੀਬ ਮੋਟਰਸਾਈਕਲ ਸਵਾਰ 2 ਅਣਪਛਾਤਿਆਂ ਵੱਲੋਂ ਬਟਾਲਾ ਦੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਹਾਲ ਦੇ ਸਾਹਮਣੇ ਚੰਦਾ ਬੂਟ ਹਾਊਸ ਕੋਲ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਦੇ ਸਿੱਟੇ ਵਜੋਂ 7 ਜਣੇ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ।
ਇਸ ਦੌਰਾਨ ਡਾਕਟਰਾਂ ਵੱਲੋਂ ਸਰਬਜੀਤ ਸਿੰਘ ਵਾਸੀ ਬੁੱਲੋਵਾਲ ਅਤੇ ਕਨਵ ਮਹਾਜਨ ਪੁੱਤਰ ਅਜੇ ਮਹਾਜਨ ਵਾਸੀ ਪਾਂਧੀਆਂ ਮੁੱਹਲਾ ਬਟਾਲਾ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਜਦਕਿ ਜ਼ਖਮੀਆਂ ਵਿਚ ਅੰਮ੍ਰਿਤਪਾਲ ਪੁੱਤਰ ਸਿਕੰਦਰ ਵਾਸੀ ਉਮਰਪੁਰਾ ਬਟਾਲਾ, ਅਮਨਦੀਪ ਪੁੱਤਰ ਅਜੀਤ ਲਾਲ ਵਾਸੀ ਉਮਰਪੁਰਾ ਬਟਾਲਾ, ਸੰਜੀਵ ਸੇਠ ਪੁੱਤਰ ਰਾਮ ਲਾਲ ਸੇਠ ਵਾਸੀ ਮੀਆਂ ਮਹੱਲਾ ਬਟਾਲਾ, ਜੁਗਲ ਕਿਸ਼ੋਰ ਵਾਸੀ ਪੁਰੀਆ ਮੁਹੱਲਾ ਬਟਾਲਾ, ਐਡਵੋਕੇਟ ਚੰਦਰ ਚੰਦਾ ਪੁੱਤਰ ਤਰਲੋਚਨ ਚੰਦਾ ਵਾਸੀ ਬਟਾਲਾ, ਪ੍ਰੇਮਨਾਥ ਵਾਸੀ ਪੁਰੀਆਂ ਮੁਹੱਲਾ ਬਟਾਲਾ ਦੇ ਨਾਮ ਸ਼ਾਮਲ ਹਨ।
ਉਧਰ ਇਹ ਵੀ ਪਤਾ ਲੱਗਾ ਹੈ ਕਿ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੇ ਡੀ.ਐੱਸ.ਪੀ. ਸੰਜੀਵ ਕੁਮਾਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਇਜ਼ਾ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੈ। ਹੋਰ ਜਾਣਕਾਰੀ ਮੁਤਾਬਿਕ ਉਕਤ ਜ਼ਖਮੀਆਂ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਕਾਰਵਾਈ ਜ਼ਾਰੀ ਸੀ।
Read More : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਅਹੁਦੇਦਾਰਾਂ ਦਾ ਐਲਾਨ