ਰੇਲ ਵਿਭਾਗ ਨੇ ਜਾਰੀ ਕੀਤਾ ਨਵਾਂ ਸਮਾਂ-ਸਾਰਣੀ, ਫਿਲਹਾਲ ਤਜਰਬੇ ਦੇ ਤੌਰ ’ਤੇ ਦਿੱਤਾ ਗਿਆ ਸਟਾਪੇਜ
ਫਿਰੋਜ਼ਪੁਰ, 19 ਫਰਵਰੀ : ਰੇਲ ਵਿਭਾਗ ਵੱਲੋਂ ਫਿਰੋਜ਼ਪੁਰ ਅਤੇ ਦਿੱਲੀ ਵਿਚਾਲੇ ਚੱਲਣ ਵਾਲੀ ਹਾਈ-ਸਪੀਡ ‘ਵੰਦੇ ਭਾਰਤ ਐਕਸਪ੍ਰੈੱਸ’ ਨੂੰ ਲੈ ਕੇ ਇਕ ਅਹਿਮ ਫ਼ੈਸਲਾ ਲਿਆ ਗਿਆ ਹੈ। ਹੁਣ 20 ਫਰਵਰੀ ਤੋਂ ਇਸ ਰੇਲ ਗੱਡੀ ਦਾ ਬਰਨਾਲਾ ਰੇਲਵੇ ਸਟੇਸ਼ਨ ’ਤੇ ਵੀ ਸਟਾਪੇਜ ਹੋਵੇਗਾ, ਜਿਸ ਨਾਲ ਇਲਾਕੇ ਦੇ ਮੁਸਾਫ਼ਰਾਂ ਨੂੰ ਵੱਡੀ ਰਾਹਤ ਮਿਲੇਗੀ।
ਵਿਭਾਗ ਵੱਲੋਂ ਜਾਰੀ ਕੀਤੀ ਗਈ ਅਧਿਕਾਰਤ ਸੂਚਨਾ ਅਨੁਸਾਰ, ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਐਕਸਪ੍ਰੈੱਸ (ਗੱਡੀ ਨੰਬਰ 26462) ਸਵੇਰੇ 9:15 ਵਜੇ ਬਠਿੰਡਾ ਸਟੇਸ਼ਨ ਤੋਂ ਚੱਲ ਕੇ 9:59 ਵਜੇ ਬਰਨਾਲਾ ਪਹੁੰਚਿਆ ਕਰੇਗੀ। ਇੱਥੇ ਦੋ ਮਿੰਟ ਦੇ ਠਹਿਰਾਅ ਤੋਂ ਬਾਅਦ ਇਹ ਗੱਡੀ 10:01 ਵਜੇ ਧੂਰੀ ਲਈ ਰਵਾਨਾ ਹੋਵੇਗੀ।
ਇਸੇ ਤਰ੍ਹਾਂ ਵਾਪਸੀ ’ਤੇ ਗੱਡੀ ਨੰਬਰ 26461 ਧੂਰੀ ਤੋਂ ਸ਼ਾਮ 7:58 ਵਜੇ ਚੱਲ ਕੇ 8:20 ਵਜੇ ਬਰਨਾਲਾ ਪਹੁੰਚਿਆ ਕਰੇਗੀ ਅਤੇ 8:22 ਵਜੇ ਬਠਿੰਡਾ ਲਈ ਰਵਾਨਾ ਹੋ ਜਾਇਆ ਕਰੇਗੀ। ਰੇਲ ਵਿਭਾਗ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਸਟਾਪੇਜ ਫਿਲਹਾਲ ਤਜਰਬੇ (ਐਕਸਪੈਰੀਮੈਂਟ) ਵਜੋਂ ਸ਼ੁਰੂ ਕੀਤਾ ਗਿਆ ਹੈ। ਆਉਣ ਵਾਲੇ ਸਮੇਂ ’ਚ ਮੁਸਾਫ਼ਰਾਂ ਵੱਲੋਂ ਮਿਲਣ ਵਾਲੇ ਹੁੰਗਾਰੇ ਦੇ ਆਧਾਰ ’ਤੇ ਹੀ ਇਸ ਸਟਾਪੇਜ ਨੂੰ ਸਥਾਈ (ਪੱਕਾ) ਕਰਨ ਬਾਰੇ ਫ਼ੈਸਲਾ ਲਿਆ ਜਾਵੇਗਾ।
Read More : ਪਾਕਿਸਤਾਨ ਤੋਂ ਮੰਗਵਾਈ 6 ਕਿਲੋ ਹੈਰੋਇਨ ਸਣੇ ਸਮੱਗਲਰ ਕਾਬੂ
