ਬੱਚੇ ਸਮੇਤ 4 ਝੁਲਸੇ
ਬਟਾਲਾ, 25 ਜੁਲਾਈ : ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਬਟਾਲਾ ਦੇ ਉਮਰਪੁਰਾ ਰੋਡ ‘ਤੇ ਇਕ ਕੰਪਨੀ ਦੀਆਂ ਤਾਰਾਂ ਵਿਛਾਉਣ ਲਈ ਕੰਮ ਕਰ ਰਹੇ ਮਜ਼ਦੂਰਾਂ ਦੀ ਗਲਤੀ ਨਾਲ ਧਰਤੀ ਹੇਠਾਂ ਵਿਛੀ ਗੈਸ ਪਾਈਪ ਨੁਕਸਾਨੀ ਗਈ, ਜਿਸ ਕਾਰਨ ਲੀਕੇਜ ਹੋਣ ‘ਤੇ ਅਚਾਨਕ ਧਮਾਕਾ ਹੋਇਆ ਤੇ ਅੱਗ ਲੱਗ ਗਈ।
ਗੈਸ ਲੀਕੇਜ ਨਾਲ ਭੜਕੀ ਅੱਗ ਨੇ ਇਕ ਦੁਕਾਨ ‘ਚ ਬੈਠੇ ਬੱਚੇ ਸਮੇਤ ਚਾਰ ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਚਾਰੋ ਬੁਰੀ ਤਰ੍ਹਾਂ ਝੁਲਸ ਗਏ ਜਿਨ੍ਹਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਘਟਨਾ ਚ ਰਿਸ਼ਭ ਅਗਰਵਾਲ, ਜੋਗਿੰਦਰ ਪਾਲ, ਜਫਰ ਅਲੀ ਤੇ 10 ਸਾਲਾ ਬੱਚਾ ਰਿਆਣ ਝੁਲਸ ਗਏ ਹਨ। ਸਿਵਲ ਹਸਪਤਾਲ ਬਟਾਲਾ ਦੇ ਐਸਐਮਓ ਡਾਕਟਰ ਮਨਿੰਦਰਜੀਤ ਸਿੰਘ ਅਤੇ ਐਮਰਜੈਂਸੀ ਵਾਰਡ ਦੇ ਡਾਕਟਰ ਝੁਲਸੇ ਹੋਏ ਲੋਕਾਂ ਦਾ ਇਲਾਜ ਕਰ ਰਹੇ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਬਟਾਲਾ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰਨੀ ਪ੍ਰਧਾਨ ਸ਼ੈਰੀ ਕਲਸੀ ਦਾ ਅੰਮ੍ਰਿਤ ਕਲਸੀ ਵੀ ਮੌਕੇ ‘ਤੇ ਪਹੁੰਚ ਗਏ ਤੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਉਧਰ ਦੋ ਵਿਅਕਤੀਆਂ ਦੀ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।
Read More : ਦਿਲ ਦਹਿਲਾ ਦੇਣ ਵਾਲਾ ਹਾਦਸਾ, 4 ਬੱਚਿਆਂ ਦੀ ਮੌਤ