ਅੰਮ੍ਰਿਤਸਰ, 8 ਅਕਤੂਬਰ : ਕਸਟਮ ਵਿਭਾਗ ਨੇ ਇਕ ਵਾਰ ਫਿਰ ਬੈਂਕਾਕ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੀ ਇਕ ਉਡਾਣ ਵਿੱਚੋਂ 2.55 ਕਰੋੜ ਰੁਪਏ ਦਾ ਹਾਈਡ੍ਰੌਲਿਕ ਗਾਂਜਾ ਜ਼ਬਤ ਕੀਤਾ ਹੈ।
ਜਾਣਕਾਰੀ ਅਨੁਸਾਰ 2 ਯਾਤਰੀਆਂ ਨੇ ਗਾਂਜੇ ਨੂੰ ਸਟੀਲ ਦੀਆਂ ਟੀਨਾ ਅਤੇ ਸ਼ੇਪੂ ਦੀਆਂ ਬੋਤਲਾਂ ਵਿਚ ਬਹੁਤ ਹੀ ਸ਼ਾਤਿਰ ਤਰੀਕੇ ਨਾਲ ਲੁਕਾਇਆ ਹੋਇਆ ਸੀ ਪਰ ਵਿਭਾਗੀ ਅਧਿਕਾਰੀਆਂ ਦੀ ਤਿੱਖੀ ਨਜ਼ਰ ਤੋਂ ਬਚ ਨਹੀਂ ਸਕੇ। ਦੋਵਾਂ ਯਾਤਰੀਆਂ ਨੂੰ ਗ੍ਰਿਫਤਾਰ ਲਿਆ ਗਿਆ ਅਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।
Read More : ਪੰਜਾਬੀ ਗਾਇਕ ਰਾਜਵੀਰ ਜਵੰਦਾ ਨੇ ਹਾਰੀ ਜ਼ਿੰਦਗੀ ਦੀ ਜੰਗ