ਅਬੋਹਰ, 2 ਅਗਸਤ : ਨਗਰ ਥਾਣਾ ਨੰਬਰ 1 ਦੀ ਪੁਲਸ ਨੇ ਅਬੋਹਰ ਸ਼ਹਿਰ ਦੇ ਮਸ਼ਹੂਰ ਕੱਪੜਾ ਕਾਰੋਬਾਰੀ ਸੰਜੇ ਵਰਮਾ ਦੇ 7 ਜੁਲਾਈ ਨੂੰ ਹੋਏ ਕਤਲ ਮਾਮਲੇ ’ਚ ਇਕ ਗੈਂਗਸਟਰ ਨੂੰ ਪ੍ਰੋਟੇਕਸ਼ਨ ਵਰੰਟ ’ਤੇ ਲਿਆਂਦਾ ਗਿਆ ਹੈ। ਉਸ ਨੂੰ ਸ਼ਨੀਵਾਰ ਅਦਾਲਤ ’ਚ ਪੇਸ਼ ਕੀਤਾ ਗਿਆ ਜਿਥੇ ਮਾਣਯੋਗ ਨਿਆਂਇਕ ਮੈਜਿਸਟਰੇਟ ਨੇ ਉਸ ਨੂੰ ਪੁੱਛ-ਗਿੱਛ ਲਈ ਤਿੰਨ ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਪੁਲਸ ਨੇ 30 ਸਾਲਾ ਪ੍ਰਵੀਨ ਰਾਮੇਸ਼ਵਰ ਲੋਂਕਰ ਪੁੱਤਰ ਰਾਮੇਸ਼ਵਰ ਲੋਂਕਰ ਨਿਵਾਸੀ ਨਦਬ੍ਰਹਮਾ ਸੋਸਾਇਟੀ ਬਰਾਤੇ ਚੌਲ, ਰੂਮ ਨੰਬਰ 3, ਭੇਲੇਕਰ ਬਸਤੀ, ਅੋਲਡ ਜਕਟ ਨਾਕਾ, ਅੰਬੇਡਕਰ ਚੌਕ, ਵਰਜੇ, ਪੁਣੇ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। 7 ਜੁਲਾਈ 25 ਨੂੰ ਨਿਊ ਵੇਅਰਵੈੱਲ ਦੇ ਸੰਚਾਲਕ ਜਗਤ ਵਰਮਾ ਦੇ ਭਰਾ ਸੰਜੇ ਵਰਮਾ ਦੀ ਉਸ ਦੇ ਸ਼ੋਅਰੂਮ ਦੇ ਬਾਹਰ ਦੋ ਨੌਜਵਾਨਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਇਸ ਮਾਮਲੇ ’ਚ ਪੁਲਸ ਨੇ ਉਕਤ ਨੌਜਵਾਨਾਂ ਦੇ ਮਦਦਗਾਰ ਪਟਿਆਲਾ ਵਾਸੀ ਰਾਮ ਰਤਨ ਅਤੇ ਮਰਦਾਨਪੁਰ ਵਾਸੀ ਜਸਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਜਦੋਂ ਪੁਲਸ ਉਨ੍ਹਾਂ ਵੱਲੋਂ ਲੁਕਾਏ ਗਏ ਹਥਿਆਰ ਦੀ ਬਰਾਮਦਗੀ ਲਈ ਉਨ੍ਹਾਂ ਨੂੰ ਪੰਜਪੀਰ ਟਿੱਬਾ ਨੇੜੇ ਲੈ ਕੇ ਗਈ ਤਾਂ ਹੋਈ ਮੁਠਭੇੜ ’ਚ ਉਨ੍ਹਾਂ ਦੋਵਾਂ ਦੀ ਮੌਤ ਹੋ ਗਈ ਸੀ।
ਪੁਲਸ ਨੇ ਇਸ ਮਾਮਲੇ ’ਚ ਪੰਜ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ ਜਦੋਂ ਕਿ ਹੁਣ ਪੁਲਸ ਨੇ ਇਸ ਮਾਮਲੇ ’ਚ ਇਕ ਗੈਂਗਸਟਰ ਨੂੰ ਪ੍ਰੋਟੇਕਸ਼ਨ ਵਰੰਟ ’ਤੇ ਲਿਆ ਹੈ।
Read More : ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਡੀ. ਸੀ. ਪਟਿਆਲਾ ਨੂੰ ਕੀਤਾ ਤਲਬ