police encounter

ਪੁਲਿਸ ਮੁਕਾਬਲੇ ਵਿਚ ਗੈਂਗਸਟਰ ਜ਼ਖਮੀ

ਗੈਂਗਸਟਰ ਨੇ ਪੁਲਿਸ ‘ਤੇ ਤਿੰਨ ਗੋਲੀਆਂ ਚਲਾਈਆਂ, ਪਿਸਤੌਲ ਬਰਾਮਦ

ਨਵਾਂਸ਼ਹਿਰ, 7 ਅਕਤੂਬਰ : ਮੰਗਲਵਾਰ ਸਵੇਰੇ ਪਿੰਡ ਹੈਪੋਵਾਲ ਵਿਚ ਖੇਤਾਂ ਵਿਚ ਸਰਪੰਚ ਗੁਰਿੰਦਰ ਸਿੰਘ ‘ਤੇ ਹਾਲ ਹੀ ਵਿਚ ਗੋਲੀਬਾਰੀ ਕਰਨ ਵਾਲੇ ਇਕ ਗੈਂਗਸਟਰ ਦਾ ਪੁਲਿਸ ਨਾਲ ਮੁਕਾਬਲਾ ਹੋਇਆ। ਇਸ ਦੌਰਾਨ ਪੁਲਿਸ ਦੀਆਂ ਗੋਲੀਆਂ ਨਾਲ ਗੈਂਗਸਟਰ ਜ਼ਖਮੀ ਹੋ ਗਿਆ, ਜਿਸਨੂੰ ਇਲਾਜ ਲਈ ਬੰਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਗੈਂਗਸਟਰ ਦੀ ਪਛਾਣ ਕਰਨਜੀਤ ਸਿੰਘ ਜੱਸਾ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਪਾਲਣ (ਜਲੰਧਰ) ਵਜੋਂ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਸਬ-ਡਵੀਜ਼ਨ ਬੰਗਾ ਦੇ ਡੀ. ਐੱਸ. ਪੀ. ਹਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਹਥਿਆਰ ਬਰਾਮਦ ਕਰਨ ਲਈ ਗੈਂਗਸਟਰ ਨੂੰ ਬੰਗਾ-ਫਗਵਾੜਾ ਮੁੱਖ ਸੜਕ ਦੇ ਨੇੜੇ ਇਕ ਕਮਰੇ ਵਿੱਚ ਲੈ ਗਈ ਸੀ, ਜਿਥੇ ਮੌਕਾ ਦੇਖ ਕੇ ਗੈਂਗਸਟਰ ਨੇ ਪੁਲਿਸ ‘ਤੇ ਤਿੰਨ ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਪੁਲਿਸ ਨੇ ਜਵਾਬੀ ਗੋਲੀਬਾਰੀ ਕੀਤੀ, ਗੈਂਗਸਟਰ ‘ਤੇ 2 ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਇਕ ਗੈਂਗਸਟਰ ਦੀ ਲੱਤ ‘ਤੇ ਲੱਗੀ, ਜਿਸ ਨਾਲ ਉਹ ਜ਼ਖਮੀ ਹੋ ਗਿਆ।

ਪੁਲਿਸ ਨੇ ਮੌਕੇ ਤੋਂ 32 ਬੋਰ ਦੀ ਪਿਸਤੌਲ ਬਰਾਮਦ ਕੀਤੀ। ਉਨ੍ਹਾਂ ਕਿਹਾ ਕਿ ਗੈਂਗਸਟਰ ਨੇ ਵਿਦੇਸ਼ ਵਿੱਚ ਸਥਿਤ ਸੋਨੂੰ ਖੱਤਰੀ ਗੈਂਗ ਦੇ ਇਸ਼ਾਰੇ ‘ਤੇ ਕਤਲ ਅਤੇ ਫਿਰੌਤੀ ਸਮੇਤ ਹੋਰ ਅਪਰਾਧਾਂ ਨੂੰ ਅੰਜਾਮ ਦਿੱਤਾ ਸੀ ਅਤੇ ਪੁਲਿਸ ਨੂੰ ਕਈ ਮਾਮਲਿਆਂ ਵਿਚ ਲੋੜੀਂਦਾ ਸੀ।

Read More : ਬੱਸ ਦੀ ਛੱਤ ‘ਤੇ ਬੈਠੇ 3 ਯਾਤਰੀਆਂ ਦੀ ਮੌਤ, 6 ਜ਼ਖਮੀ

Leave a Reply

Your email address will not be published. Required fields are marked *