ਮੌਕੇ ‘ਤੇ ਪਹੁੰਚੇ ਐੱਸ. ਐੱਸ. ਪੀ. ਮੋਹਾਲੀ
ਡੇਰਾਬੱਸੀ, 5 ਅਗਸਤ : ਅੱਜ ਸਵੇਰੇ 11 ਵਜੇ ਡੇਰਾਬੱਸੀ ਗੁਲਾਬਗੜ ਰੋਡ ਤੇ ਸਥਿਤ ਅਮਨ ਹੋਟਲ ਦੇ ਨੇੜੇ ਸਥਿਤ ਪੀਜੀ ਵਿਚ ਰਾਜਸਥਾਨ ਦੇ ਖਤਰਨਾਕ ਗੈਂਗਸਟਰ ਦੇ ਹੋਣ ਦੀ ਖ਼ਬਰ ਸਾਹਮਣੇ ਆਈ। ਇਸ ਤੋਂ ਬਾਅਦ ਡੀ. ਐਸ. ਪੀ. ਬਿਕਰਮਜੀਤ ਸਿੰਘ ਬਰਾੜ ਅਤੇ ਥਾਣਾ ਮੁੱਖੀ ਡੇਰਾਬੱਸੀ ਸੁਮਿਤ ਮੋਰ ਨੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਰੇਡ ਕੀਤੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਹੈ ਪਰ ਇਸ ਬਾਰੇ ਅਜੇ ਤੱਕ ਪੁਲਿਸ ਵੱਲੋਂ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ। ਦੱਸਣਯੋਗ ਹੈ ਕਿ ਡੇਰਾਬੱਸੀ ਦੇ ਗੁਲਾਬਗੜ ਵਿਖੇ ਐੱਸ. ਐੱਸ. ਪੀ. ਮੋਹਾਲੀ ਹਰਮਨਦੀਪ ਹਾਂਸ ਵੀ ਪਹੁੰਚ ਰਹੇ ਹਨ। ਪੀਜੀ ਵਿਚ ਦਾਖਲ ਗੈਗਸਟਰਾਂ ਦੀ ਗਿਣਤੀ ਬਾਰੇ ਅਜੇ ਕੁਝ ਵੀ ਸਾਹਮਣੇ ਨਹੀਂ ਆਇਆ।
Read More : ਭਾਰਤ-ਪਾਕਿ ਬਾਰਡਰ ਨੇੜੇ ਖੇਤਾਂ ’ਚੋਂ ਡਰੋਨ ਬਰਾਮਦ