ਹਨੀ ਟਰੈਪ ’ਚ ਫਸਾ ਕੇ ਕਰਦੇ ਸਨ ਲੁੱਟ-ਖੋਹ; ਪੁਲਸ ਨੇ ਵਾਰਦਾਤ ’ਚ ਵਰਤਿਆ ਈ-ਰਿਕਸ਼ਾ ਕੀਤਾ ਬਰਾਮਦ
ਬਠਿੰਡਾ, 11 ਮਾਰਚ : ਬਠਿੰਡਾ ਸ਼ਹਿਰ ’ਚ ਭੋਲੇ-ਭਾਲੇ ਲੋਕਾਂ ਨੂੰ ਹਨੀ ਟਰੈਪ ’ਚ ਫਸਾ ਕੇ ਲੁੱਟਣ ਵਾਲੇ ਇਕ ਗਿਰੋਹ ਦਾ ਪੁਲਸ ਨੇ ਪਰਦਾਫ਼ਾਸ਼ ਕੀਤਾ ਹੈ। ਪੁਲਸ ਨੇ ਕਾਰਵਾਈ ਕਰਦਿਆਂ 8 ਔਰਤਾਂ ਅਤੇ 3 ਮਰਦਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਵਾਰਦਾਤ ’ਚ ਵਰਤਿਆ ਜਾਣ ਵਾਲਾ ਇਕ ਈ-ਰਿਕਸ਼ਾ ਵੀ ਬਰਾਮਦ ਕੀਤਾ ਗਿਆ ਹੈ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਗਿਰੋਹ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕਿਆਂ ਅਤੇ ਸੜਕਾਂ ਦੇ ਕਿਨਾਰਿਆਂ ’ਤੇ ਸਰਗਰਮ ਰਹਿੰਦਾ ਸੀ। ਗਿਰੋਹ ਦੀਆਂ ਔਰਤਾਂ ਰਾਹਗੀਰਾਂ ਨੂੰ ਗੱਲਾਂ ’ਚ ਫਸਾ ਕੇ ਕਿਸੇ ਬਹਾਨੇ ਸੁੰਨਸਾਨ ਥਾਵਾਂ ’ਤੇ ਲੈ ਜਾਂਦੀਆਂ ਸਨ। ਉੱਥੇ ਪਹਿਲਾਂ ਤੋਂ ਮੌਜੂਦ ਉਨ੍ਹਾਂ ਦੇ ਸਾਥੀ ਅਚਾਨਕ ਪਹੁੰਚ ਜਾਂਦੇ ਅਤੇ ਪੀੜਤ ਨੂੰ ਡਰਾ-ਧਮਕਾ ਕੇ ਉਸ ਕੋਲੋਂ ਨਕਦੀ ਅਤੇ ਕੀਮਤੀ ਸਾਮਾਨ ਲੁੱਟ ਲੈਂਦੇ ਸਨ।
ਪੁਲਸ ਮੁਤਾਬਕ ਗ੍ਰਿਫ਼ਤਾਰ ਮੁਲਜ਼ਮਾਂ ’ਚ ਇਕ ਪਤੀ-ਪਤਨੀ ਅਤੇ ਦੋ ਸਕੀਆਂ ਭੈਣਾਂ ਵੀ ਸ਼ਾਮਲ ਹਨ। ਫੜੇ ਗਏ ਮੁਲਜ਼ਮਾਂ ’ਚੋਂ ਇਕ ਵਿਅਕਤੀ ਖ਼ਿਲਾਫ਼ ਪਹਿਲਾਂ ਵੀ ਚੇਨ ਸਨੈਚਿੰਗ ਦਾ ਮਾਮਲਾ ਦਰਜ ਹੈ। ਪੁਲਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
Read More : ਸਥਾਈ ਡੀ. ਜੀ. ਪੀ. ਦੀ ਨਿਯੁਕਤੀ ’ਚ ਦੇਰੀ ’ਤੇ ਬਿਕਰਮ ਮਜੀਠੀਆ ਨੇ ਉਠਾਏ ਸਵਾਲ
