ਸੁੱਤੇ ਹੋਏ ਪਰਿਵਾਰ ‘ਤੇ ਡਿੱਗੀ ਅਸਮਾਨੀ ਬਿਜਲੀ
ਪ੍ਰਯਾਗਰਾਜ, 18 ਜੂਨ -: ਉੱਤਰ ਪ੍ਰਦੇਸ਼ ਵਿਚ ਇਕ ਵਾਰ ਫਿਰ ਮੌਸਮ ਨੇ ਕਹਿਰ ਮਚਾਇਆ ਹੈ। ਪ੍ਰਯਾਗਰਾਜ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਬਿਜਲੀ ਡਿੱਗਣ ਕਾਰਨ ਇਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ। ਮ੍ਰਿਤਕਾਂ ਵਿਚ ਪਤੀ-ਪਤਨੀ ਅਤੇ ਉਨ੍ਹਾਂ ਦੀਆਂ 2 ਮਾਸੂਮ ਧੀਆਂ ਸ਼ਾਮਲ ਹਨ, ਜੋ ਸਿਰਫ਼ 5 ਅਤੇ 3 ਸਾਲ ਦੀਆਂ ਸਨ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੂਰਾ ਪਰਿਵਾਰ ਘਰ ਵਿਚ ਸੌਂ ਰਿਹਾ ਸੀ। ਬਿਜਲੀ ਡਿੱਗਣ ਕਾਰਨ ਘਰ ਨੂੰ ਅੱਗ ਲੱਗ ਗਈ ਅਤੇ ਚਾਰਾਂ ਦੀ ਜ਼ਿੰਦਾ ਸੜਨ ਨਾਲ ਮੌਕੇ ‘ਤੇ ਹੀ ਮੌਤ ਹੋ ਗਈ। ਲਾਸ਼ਾਂ ਇੰਨੀਆਂ ਸੜ ਗਈਆਂ ਸਨ ਕਿ ਸਿਰਫ਼ ਪਿੰਜਰ ਹੀ ਬਚੇ ਸਨ। ਸਥਾਨਕ ਲੋਕਾਂ ਨੇ ਫ਼ਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਪਰ ਉਦੋਂ ਤੱਕ ਫ਼ਾਇਰ ਬ੍ਰਿਗੇਡ ਪਹੁੰਚੀ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
24 ਘੰਟਿਆਂ ਵਿਚ ਸੂਬੇ ਵਿਚ 15 ਲੋਕਾਂ ਦੀ ਜਾਨ ਗਈ
ਇਹ ਸਿਰਫ਼ ਇੱਕ ਘਟਨਾ ਨਹੀਂ ਹੈ। ਪਿਛਲੇ 24 ਘੰਟਿਆਂ ਵਿਚ ਪੂਰੇ ਸੂਬੇ ਵਿੱਚ ਬਿਜਲੀ ਡਿੱਗਣ ਕਾਰਨ ਕੁੱਲ 15 ਲੋਕਾਂ ਦੀ ਜਾਨ ਚਲੀ ਗਈ ਹੈ। ਪ੍ਰਯਾਗਰਾਜ ਅਤੇ ਲਲਿਤਪੁਰ ਵਿੱਚ 4-4 ਲੋਕਾਂ ਦੀ ਮੌਤ, ਔਰਈਆ ਵਿੱਚ 3, ਹਮੀਰਪੁਰ ਵਿੱਚ 2, ਜਦੋਂ ਕਿ ਜਲੌਨ ਅਤੇ ਮਹੋਬਾ ਵਿੱਚ 1-1 ਵਿਅਕਤੀ ਦੀ ਮੌਤ ਹੋਈ।ਮੌਸਮ ਵਿ ਭਾਗ ਦੀ ਚੇਤਾਵਨੀ ਦੇ ਬਾਵਜੂਦ, ਲੋਕਾਂ ਨੇ ਸਾਵਧਾਨੀ ਨਹੀਂ ਵਰਤੀ, ਜਿਸ ਕਾਰਨ ਮੌਤਾਂ ਦੀ ਗਿਣਤੀ ਵੱਧ ਰਹੀ ਹੈ।
Read More : ਆਰ. ਟੀ. ਓ. ਨੇ 2 ਬੱਸਾਂ ਤੋਂ ਵਸੂਲਿਆ ਲੱਖ ਰੁਪਏ ਦਾ ਜੁਰਮਾਨਾ
