ਚਾਰ ਬਚਾਏ, ਇਕ ਦੀ ਮੌਤ
ਪਟਿਆਲਾ, 6 ਸਤੰਬਰ : ਹੜ੍ਹ ਦੇ ਕਹਿਰ ਕਾਰਨ ਅੱਜ ਟਾਂਗਰੀ ਨਦੀ ਵਿਚ ਪੰਜ ਬੱਚੇ ਰੁੜ੍ਹ ਗਏ, ਜਿਨ੍ਹਾਂ ’ਚੋਂ ਚਾਰ ਨੂੰ ਤਾਂ ਬਚਾਅ ਲਿਆ ਗਿਆ ਪਰ ਇਕ ਦੀ ਮੌਤ ਹੋ ਗਈ, ਜਿਸ ਕਾਰਨ ਇਲਾਕੇ ਅੰਦਰ ਵੱਡੇ ਸ਼ੋਕ ਦੀ ਲਹਿਰ ਹੈ।
ਇਹ ਘਟਨਾ ਅਹਿਰੂਖੁਰਦ ਪਿੰਡ ਦੀ ਹੈ, ਜਿਥੋਂ ਇਹ ਬੱਚੇ ਨਾਲ ਦੇ ਪਿੰਡ ਭੁੰਨੀ ਵਿਖੇ ਚਲੇ ਗਏ ਤੇ ਪਾਣੀ ਵਿਚ ਵੜ੍ਹ ਗਏ। ਇਨ੍ਹਾਂ ਬਚਿਆਂ ਦੇ ਨਾਂ ਅਭਿਜੋਤ ਸਿੰਘ (16), ਜਤਿਨ (15), ਜੱਸ (16), ਮਨਵੀਰ (12) ਅਤੇ ਜੋਤ (16) ਹੈ।
ਇਸ ਘਟਨਾ ਦੀ ਖਬਰ ਜਦੋਂ ਨਾਲ ਲੱਗਦੇ ਪਿੰਡ ਭੁੰਨੀ ਵਾਲਿਆਂ ਨੂੰ ਮਿਲੀ ਤਾਂ ਕੁਝ ਵਿਅਕਤੀ ਟਾਂਗਰੀ ਨਦੀ ’ਤੇ ਪਹੁੰਚ ਗਏ, ਜਿਥੇ ਉਨ੍ਹਾਂ ਨੇ ਦੋ ਬੱਚਿਆਂ ਨੂੰ ਤਾਂ ਪਹਿਲਾਂ ਹੀ ਪਾਣੀ ’ਚੋਂ ਕੱਢ ਲਿਆ ਅਤੇ ਦੋ ਟਾਂਗਰੀ ਨਦੀ ਦੇ ਅਗਲੇ ਕੰਢੇ ਤੋਂ ਜਾ ਕੇ ਕੱਢੇ ਗਏ।
ਇਨ੍ਹਾਂ ਪੰਜਾਂ ਬੱਚਿਆਂ ’ਚੋਂ ਇਕ ਬੱਚਾ ਜੋ ਲਾਪਤਾ ਸੀ, ਉਸ ਨੂੰ ਐੱਨ. ਡੀ. ਆਰ. ਐੱਫ. ਦੀ ਟੀਮ ਅਤੇ ਪਿੰਡ ਵਾਸੀਆਂ ਵੱਲੋਂ ਭਾਲ ਕੀਤੀ ਗਈ, ਕਾਫੀ ਜਦੋ-ਜਹਿਦ ਮਗਰੋਂ ਉਸ ਬੱਚੇ ਦੀ ਲਾਸ਼ ਮਿਲ ਗਈ ਹੈ। ਇਸ ਬੱਚੇ ਦਾ ਨਾਂ ਮਨਵੀਰ ਸਿੰਘ ਪੁੱਤਰ ਦਸ਼ਰਥ ਉਰਫ ਭੋਲਾ (12) ਹੈ।
ਇਸ ਘਟਨਾ ਦੀ ਖਬਰ ਸੁਣਦੇ ਹੀ ਐੱਸ. ਡੀ. ਐੱਮ. ਦੁੱਧਨਸਾਧਾਂ ਕ੍ਰਿਪਾਲਵੀਰ ਸਿੰਘ ਅਤੇ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਜਾਇਜ਼ਾ ਲਿਆ । ਇਸ ਮੌਕੇ ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ।
Read More : ਵਿਧਾਇਕ ਪਠਾਣਮਾਜਰਾ ਦੇ 15 ਹੋਰ ਹਮਾਇਤੀਆਂ ਖਿਲਾਫ ਕੀਤਾ ਕੇਸ ਦਰਜ
