ਕੁਫਰੀ ’ਚ ਸੀਜ਼ਨ ਦੀ ਤੀਜੀ ਵੱਡੀ ਬਰਫ਼ਬਾਰੀ; ਸੈਲਾਨੀਆਂ ਦੇ ਚਿਹਰੇ ਖਿੜੇ
ਸ਼ਿਮਲਾ, 1 ਫਰਵਰੀ– ਹਿਮਾਚਲ ਪ੍ਰਦੇਸ਼ ਅਤੇ ਕਸ਼ਮੀਰ ਦੇ ਉੱਚਾਈ ਵਾਲੇ ਇਲਾਕਿਆਂ ’ਚ ਹੋਈ ਤਾਜ਼ਾ ਬਰਫ਼ਬਾਰੀ ਅਤੇ ਮੈਦਾਨੀ ਹਿੱਸਿਆਂ ’ਚ ਪਏ ਮੀਂਹ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਇਸ ਤਬਦੀਲੀ ਨਾਲ ਕਈ ਖੇਤਰਾਂ ’ਚ ਕੜਾਕੇ ਦੀ ਠੰਢ ਤੋਂ ਕੁਝ ਰਾਹਤ ਮਿਲੀ ਹੈ।
ਹਿਮਾਚਲ ਦੇ ਕੁਫਰੀ ’ਚ ਇਸ ਮੌਸਮ ਦੀ ਤੀਜੀ ਵੱਡੀ ਬਰਫ਼ਬਾਰੀ ਦਰਜ ਕੀਤੀ ਗਈ, ਜਿਸ ਕਾਰਨ ਸੈਲਾਨੀਆਂ ਦੀ ਆਮਦ ’ਚ ਭਾਰੀ ਉਛਾਲ ਆਇਆ ਹੈ। ਸ਼ਿਲਾਰੂ ਅਤੇ ਕੋਠੀ ’ਚ 5 ਸੈਂਟੀਮੀਟਰ, ਜਦਕਿ ਕੁਫਰੀ ’ਚ 4 ਸੈਂਟੀਮੀਟਰ ਤੱਕ ਬਰਫ਼ ਪਈ। ਸ਼ਿਮਲਾ ਅਤੇ ਮਨਾਲੀ ਦੇ ਉੱਚੇ ਇਲਾਕਿਆਂ ’ਚ ਵੀ ਹਲਕੀ ਬਰਫ਼ਬਾਰੀ ਹੋਈ ਹੈ, ਜਿਸ ਨੇ ਸੈਰ-ਸਪਾਟਾ ਕਾਰੋਬਾਰ ਨੂੰ ਹੁਲਾਰਾ ਦਿੱਤਾ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ’ਚ ਹੋਰ ਬਰਫ਼ਬਾਰੀ ਦੀ ਸੰਭਾਵਨਾ ਹੈ।
ਕਸ਼ਮੀਰ ਦਾ ਹਾਲ: ਕਸ਼ਮੀਰ ਦੇ ਪਹਿਲਗਾਮ ਅਤੇ ਕਾਜ਼ੀਗੁੰਡ ’ਚ ਵੀ ਬਰਫ਼ਬਾਰੀ ਹੋਈ ਹੈ। ਸ੍ਰੀਨਗਰ ’ਚ ਮੀਂਹ ਤੋਂ ਬਾਅਦ ਤਾਪਮਾਨ ਸਿਫ਼ਰ ਤੱਕ ਪਹੁੰਚ ਗਿਆ, ਜਦਕਿ ਗੁਲਮਰਗ -7 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਢਾ ਰਿਹਾ। ‘ਚਿੱਲਾ-ਏ-ਖੁਰਦ’ ਦੇ ਚੱਲਦਿਆਂ ਵਾਦੀ ’ਚ 2-3 ਫਰਵਰੀ ਨੂੰ ਮੁੜ ਮੀਂਹ ਅਤੇ ਬਰਫ਼ਬਾਰੀ ਹੋਣ ਦੀ ਉਮੀਦ ਹੈ।
Read More : ਇਤਿਹਾਸਕ ਪਹਿਲ : ਨੇਤਰਹੀਣ ਖਿਡਾਰੀਆਂ ਨੇ ਰਾਸ਼ਟਰੀ ਤੀਰਅੰਦਾਜ਼ੀ ਚੈਂਪੀਅਨਸ਼ਿਪ ’ਚ ਦਿਖਾਇਆ ਹੁਨਰ
