ਫਰੀਦਕੋਟ, 30 ਜੁਲਾਈ : ਐੱਸ. ਐੱਸ. ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਦੇ ਨਿਰਦੇਸ਼ਾਂ ਹੇਠ ਬਣਾਈਆਂ ਗਈਆਂ ਟੀਮਾਂ ਵਲੋਂ ਭਾਰਤੀ ਸਟੇਟ ਬੈਂਕ ਸਾਦਿਕ ਜ਼ਿਲਾ ਫਰੀਦਕੋਟ ਵਿਖੇ ਹੋਏ ਘਪਲੇ ਦੇ ਕਥਿਤ ਦੋਸ਼ੀ ਅਮਿਤ ਧੀਂਗੜਾ ਨੂੰ ਯੂ. ਪੀ. ਤੋਂ ਗ੍ਰਿਫਤਾਰ ਕਰਨ ਦਾ ਪਤਾ ਲੱਗਾ ਹੈ। ਹਾਲਾਂਕਿ ਪੁਲਸ ਵੱਲੋਂ ਹਾਲੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ।
ਮਥੁਰਾ ਵਿਖੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਖਬਰ ਅਨੁਸਾਰ ਮੁਲਜ਼ਮ ਕਈ ਦਿਨਾਂ ਤੋਂ ਮਥੁਰਾ ਵਿਚ ਲੁਕਿਆ ਹੋਇਆ ਸੀ। ਬੁੱਧਵਾਰ ਸਵੇਰੇ ਜਦੋਂ ਪੰਜਾਬ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਤਾਂ ਉਹ ਨੌਵੀਂ ਮੰਜ਼ਿਲ ਤੋਂ ਛਾਲ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ। ਉਹ ਇੱਕ ਘੰਟੇ ਤੱਕ ਖਿੜਕੀ ਨਾਲ ਲਟਕਦਾ ਰਿਹਾ। ਹਾਈਵੇਅ ਪੁਲਿਸ ਸਟੇਸ਼ਨ ਅਤੇ ਪੰਜਾਬ ਪੁਲਿਸ ਨੇ ਕਾਫ਼ੀ ਮਿਹਨਤ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਪੰਜਾਬ ਪੁਲਿਸ ਮੁਲਜ਼ਮ ਅਮਿਤ ਢੀਂਗਰਾ ਨੂੰ ਗ੍ਰਿਫ਼ਤਾਰ ਕਰਨ ਲਈ ਮਥੁਰਾ ਦੇ ਹਾਈਵੇਅ ਖੇਤਰ ਵਿੱਚ ਸਥਿਤ ਰਾਧਾ ਵੈਲੀ ਕਲੋਨੀ ਗਈ ਸੀ। ਉਹ ਧੋਖਾਧੜੀ ਅਤੇ ਜਾਅਲਸਾਜ਼ੀ ਦੇ ਇੱਕ ਮਾਮਲੇ ਵਿੱਚ ਕਈ ਦਿਨਾਂ ਤੋਂ ਫਰਾਰ ਸੀ। ਉਹ 10 ਦਿਨਾਂ ਤੋਂ ਕਲੋਨੀ ਵਿੱਚ ਕਿਰਾਏ ’ਤੇ ਰਹਿ ਰਿਹਾ ਸੀ। ਉਸ ਖ਼ਿਲਾਫ਼ ਵਾਰੰਟ ਵੀ ਜਾਰੀ ਕੀਤਾ ਗਿਆ ਸੀ।
ਪੰਜਾਬ ਪੁਲਿਸ ਨੇ ਹਾਈਵੇਅ ਪੁਲਿਸ ਸਟੇਸ਼ਨ ਨੂੰ ਲਿਖਤੀ ਜਾਣਕਾਰੀ ਦਿੱਤੀ ਸੀ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਪੰਜਾਬ ਪੁਲਿਸ ਆਪਣੇ ਨਾਲ ਲੈ ਆਈ ਹੈ ਜਦੋਂ ਕਿ ਇਸ ਮਾਮਲੇ ਨਾਲ ਸਬੰਧਤ ਭਾਰਤੀ ਸਟੇਟ ਬੈਂਕ ਆਫ ਇੰਡੀਆ ਸਾਦਿਕ ਬਰਾਂਚ ਵਿੱਚ ਹੋਏ ਬਹੁ ਕਰੋੜੀ ਘਪਲੇ ਵਿੱਚ ਗ੍ਰਿਫਤਾਰ ਕੀਤੀ ਗਈ ਮੁੱਖ ਦੋਸ਼ੀ ਦੀ ਪਤਨੀ ਰੁਪਿੰਦਰ ਕੌਰ ਦੀ ਜ਼ਮਾਨਤ ਅਰਜ਼ੀ ਰੱਦ ਹੋ ਗਈ ਹੈ।
ਲਗਭਗ 10 ਦਿਨ ਦੀ ਭੱਜ-ਨੱਠ ਉਪਰੰਤ ਪੁਲਸ ਅਮਿਤ ਧੀਂਗੜਾ ਨੂੰ ਕਾਬੂ ਕਰਨ ਵਿੱਚ ਸਫਲ ਰਹੀ। ਹਾਲਾਂਕਿ ਇਸ ਘਪਲੇ ਤੋਂ ਬਾਅਦ ਬੜੀਆਂ ਚਰਚਾਵਾਂ ਚੱਲੀਆਂ। ਹੁਣ ਪੁਲਿਸ ਵੱਲੋਂ ਅਮਿਤ ਤੋਂ ਪੁੱਛ ਪੜਤਾਲ ਤੋਂ ਬਾਅਦ ਸਾਰੀ ਕਹਾਣੀ ਸਾਹਮਣੇ ਆਵੇਗੀ। ਇਸ ਦੀ ਗ੍ਰਿਫਤਾਰੀ ਨਾਲ ਲੋਕਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਣਾ ਕਿਉਂਕਿ ਬੈਂਕ ਅਧਿਕਾਰੀਆਂ ਵੱਲੋਂ ਪਹਿਲਾਂ ਹੀ ਪੀੜਤ ਲੋਕਾਂ ਨੂੰ ਪੂਰੀ ਰਕਮ ਦੇਣ ਦਾ ਲਿਖਤੀ ਵਾਅਦਾ ਕੀਤਾ ਜਾ ਚੁੱਕਾ ਹੈ।
Read More : ਆਈਟੀਬੀਪੀ ਜਵਾਨਾਂ ਦੀ ਬੱਸ ਸਿੰਧ ਨਦੀ ‘ਚ ਡਿੱਗੀ