ਨਾਭਾ, 22 ਸਤੰਬਰ : ਨਾਭਾ ਜੇਲ ਵਿਖੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੂੰ ਮਿਲਣ ਆਏ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਉਸ ਸਮੇਂ ਖਾਲੀ ਹੱਥ ਵਾਪਸ ਪਰਤਣਾ ਪਿਆ, ਜਦੋਂ ਜੇਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਮੁਲਾਕਾਤ ਨਾ ਕਰਨ ਦਿੱਤੀ ਗਈ। ਇਸ ਤੋਂ ਬਾਅਦ ਸਾਬਕਾ ਮੰਤਰੀ ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ਹੇਠ ਅਕਾਲੀ ਲੀਡਰਸ਼ਿਪ ਨੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਪੰਜਾਬ ’ਚ ਮੌਜੂਦਾ ਸਮੇਂ ਸਭ ਤੋਂ ਗੰਦੀ ਰਾਜਨੀਤੀ ਦਾ ਦੌਰ ਚੱਲ ਰਿਹਾ ਹੈ, ਜਿਸ ’ਚ 2 ਵਾਰ ਕੈਬਨਿਟ ਮੰਤਰੀ ਅਤੇ 3 ਵਾਰ ਵਿਧਾਇਕ ਰਹੇ ਵਿਅਕਤੀ ਨੂੰ ਜੇਲ ’ਚ ਮਿਲਣ ਆਏ ਉਨ੍ਹਾਂ ਦੇ ਸਮਰਥਕਾਂ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ। ਅਜਿਹਾ ਨਾਭਾ ਜੇਲ ਪ੍ਰਸ਼ਾਸਨ ਆਪਣੇ ਪੱਧਰ ’ਤੇ ਨਹੀਂ ਕਰ ਰਿਹਾ, ਬਲਕਿ ਦਿੱਲੀ ਤੋਂ ਟੀਮ ਦੀਆਂ ਹਦਾਇਤਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ।
ਸਾਬਕਾ ਮੰਤਰੀ ਵਿਰਸਾ ਸਿੰਘ ਵਲਟੋਹਾ ਨੇ ਦੱਸਿਆ ਕਿ ਹੜ੍ਹਾਂ ਨਾਲ 4 ਲੱਖ ਰਕਬਾ ਲਗਭਗ ਖਰਾਬ ਹੋ ਚੁੱਕਿਆ ਹੈ, ਜਿਸ ’ਚੋਂ ਅਕਾਲੀ ਦਲ 1 ਲੱਖ ਅਤੇ ਐੱਸ. ਜੀ. ਪੀ. ਸੀ. ਵੀ 1 ਲੱਖ ਦੇ ਰਕਬੇ ਦੀ ਮੁੜ ਬਹਾਈ ਲਈ ਤੇਲ, ਬੀਜ ਅਤੇ ਭਵਿੱਖ ਦੀ ਸੰਭਾਵਨਾਵਾਂ ਅਨੁਸਾਰ ਖਾਦ ਤੱਕ ਵੀ ਦੇਵੇਗੀ। ਉਨ੍ਹਾਂ ਕਿਹਾ ਕਿ ਜਿਸ ਪ੍ਰਕਾਰ ਇਤਿਹਾਸਕ ਹੜ੍ਹਾਂ ਨਾਲ ਜੋ ਨੁਕਸਾਨ ਪੰਜਾਬ ਨੇ ਝੱਲਿਆ ਹੈ, ਜੇਕਰ ਅਸੀਂ ਆਪਣੀ ਸਮਰੱਥਤਾ ਅਨੁਸਾਰ ਘਰੋਂ ਬੇਘਰ ਹੋਏ ਆਪਣੇ ਭਰਾਵਾਂ ਦਾ ਸਹਿਯੋਗ ਕਰਾਂਗੇ ਤਾਂ ਬਹੁਤ ਜਲਦ ਉਹ ਮੁੜ ਵਸੇਬਾ ਕਰ ਕੇ ਸਾਡੇ ਨਾਲ ਰਲ ਜਾਣਗੇ।
ਇਸ ਮੌਕੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਨਾਭਾ ਟੀਮ ਦੇ ਪ੍ਰਮੁੱਖ ਹਾਜ਼ਰ ਸਨ। ਇਸ ਸਮੇਂ ਗੁਰਦਿਆਲੇ ਇੰਦਰ ਸਿੰਘ ਬਿੱਲੂ, ਗੁਰਚਰਨ ਸਿੰਘ, ਸੁਖਵਿੰਦਰ ਸਿੰਘ ਛੀਂਟਾਵਾਲਾ, ਮੋਹਨ ਸਿੰਘ ਰਾਮਗੜ੍ਹ, ਅਮਰੀਕ ਸਿੰਘ ਥੂਹੀ ਆਦਿ ਹਾਜ਼ਰ ਸਨ।
Read More : ਅਰੁਣਾਚਲ ਪ੍ਰਦੇਸ਼ ਵਿਚ ਲੱਗੇ ਭੂਚਾਲ ਦੇ ਝਟਕੇ