ਜੱਦੀ ਪਿੰਡ ਹਰਡਾ ਖੇੜੀ ਯੂ.ਪੀ. ਵਿਚ ਕੀਤਾ ਜਾਵੇਗਾ ਸਪੁਰਦ-ਏ-ਖ਼ਾਕ
ਮਲੇਰਕੋਟਲਾ, 17 ਅਕਤੂਬਰ : ਪੰਜਾਬ ਦੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਤੇ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਸਪੁੱਤਰ ਆਕਿਲ ਅਖ਼ਤਰ ਉਮਰ ਕਰੀਬ (33) ਸਾਲ ਦਾ ਅੱਜ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਰਿਹਾਈਸ਼ ਵਿਖੇ ਅਚਾਨਕ ਦਿਹਾਂਤ ਹੋ ਗਿਆ ਹੈ, ਜਿਨ੍ਹਾਂ ਦੀ ਮ੍ਰਿਤਕਦੇਹ ਨੂੰ ਉੱਤਰ ਪ੍ਰਦੇਸ਼ ਲਿਜਾਇਆ ਜਾਵੇਗਾ।
ਮਲੇਰਕੋਟਲਾ ਹਾਊਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਆਕਿਲ ਅਖ਼ਤਰ ਦੀ ਨਮਾਜ਼-ਏ-ਜਨਾਜ਼ਾ ਅੱਜ ਬਾਅਦ ਨਮਾਜ਼ ਅਸਰ ਉਨ੍ਹਾਂ ਦੇ ਜੱਦੀ ਪਿੰਡ ਹਰਡਾ ਖੇੜੀ (ਸਹਾਰਨਪੁਰ, ਉੱਤਰ ਪ੍ਰਦੇਸ਼) ਵਿਖੇ ਅਦਾ ਕਰ ਕੇ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮ੍ਰਿਤਕ ਆਕਿਲ ਅਖ਼ਤਰ ਅਪਣੇ ਪਿਛੇ ਪਤਨੀ ਜ਼ੈਨਬ ਅਖ਼ਤਰ ਤੋਂ ਇਲਾਵਾ ਇਕ ਬੇਟਾ ਅਤੇ ਬੇਟੀ ਛੱਡ ਗਏ ਹਨ।
ਫਿਲਹਾਲ ਅਕੀਲ ਦੇ ਅਚਾਨਕ ਦਿਹਾਂਤ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ। ਇਹ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਅਕੀਲ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਲਾਸ਼ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦਾ ਕਾਰਨ ਸਪੱਸ਼ਟ ਹੋਵੇਗਾ।
Read More : ਹੁਣ ਰਾਤ ਸਮੇਂ ਵੀ ਵਪਾਰਕ ਅਦਾਰਿਆਂ ’ਚ ਕੰਮ ਕਰ ਸਕਣਗੀਆਂ ਔਰਤਾਂ