ਸਾਧੂ ਸਿੰਘ ਧਰਮਸੋਤ

ਸਾਬਕਾ ਮੰਤਰੀ ਧਰਮਸੌਤ, ਪਤਨੀ ਅਤੇ ਪੁੱਤਰ ਗੁਰਪ੍ਰੀਤ ਅਦਾਲਤ ’ਚ ਪੇਸ਼

ਧਰਮਸੌਤ ਦਾ ਦੂਜਾ ਪੁੱਤਰ ਚੱਲ ਰਿਹਾ ਭਗੌੜਾ, ਅਗਲੀ ਸੁਣਵਾਈ 16 ਨੂੰ

ਮੋਹਾਲੀ, 2 ਦਸੰਬਰ : ਈ. ਡੀ. ਵੱਲੋਂ ਮਨੀ ਲਾਂਡਰਿੰਗ ਤਹਿਤ ਦਰਜ ਮਾਮਲੇ ’ਚ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੌਤ, ਉਨ੍ਹਾਂ ਦੀ ਪਤਨੀ ਸ਼ੀਲਾ ਦੇਵੀ ਅਤੇ ਪੁੱਤਰ ਗੁਰਪ੍ਰੀਤ ਸਿੰਘ ਵਧੀਕ ਜ਼ਿਲਾ ਸੈਸ਼ਨ ਜੱਜ ਦੀ ਅਦਾਲਤ ’ਚ ਪੇਸ਼ ਹੋਏ |

ਅਦਾਲਤ ’ਚ ਇਕ ਗਵਾਹ ਵੱਲੋਂ ਆਪਣੇ ਬਿਆਨ ਦਰਜ ਕਰਵਾਏ ਗਏ ਅਤੇ ਅਦਾਲਤ ਵੱਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 16 ਦਸੰਬਰ ਦੀ ਤਰੀਕ ਨਿਸ਼ਚਿਤ ਕੀਤੀ ਹੈ | ਧਰਮਸੌਤ ਦੇ ਦੂਜੇ ਪੁੱਤਰ ਹਰਪ੍ਰੀਤ ਸਿੰਘ ਨੂੰ ਅਦਾਲਤ ਵੱਲੋਂ ਪਹਿਲਾਂ ਹੀ ਭਗੌੜਾ ਐਲਾਨਿਆ ਜਾ ਚੁੱਕਾ ਹੈ |

ਜਾਣਕਾਰੀ ਅਨੁਸਾਰ ਵਿਜੀਲੈਂਸ ਵਲੋਂ ਦਰਜ ਕੀਤੀ ਗਈ ਐੱਫ. ਆਈ. ਆਰ. ’ਚ ਦੋਸ਼ ਲਾਇਆ ਗਿਆ ਹੈ ਕਿ ਧਰਮਸੌਤ ਵੱਲੋਂ ਕੀਤੀ ਆਮਦਨ ਤੇ ਕੀਤੇ ਗਏ ਖ਼ਰਚ ਦਾ ਚਾਰਟ 1 ਮਾਰਚ 2016 ਤੋਂ 31 ਮਾਰਚ 2022 ਤੱਕ ਦੀ ਜਾਂਚ ਮਿਆਦ ਦੇ ਸਬੰਧ ’ਚ ਜਾਇਦਾਦਾਂ ਦਾ ਪਤਾ ਲਾਉਣ ਲਈ ਤਿਆਰ ਕੀਤਾ ਗਿਆ ਹੈ ਅਤੇ ਇਸ ਅਨੁਸਾਰ ਇਹ ਪਾਇਆ ਗਿਆ ਕਿ ਸਾਧੂ ਸਿੰਘ ਧਰਮਸੌਤ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਇਸ ਦੌਰਾਨ 2,37,12,596.48 ਰੁਪਏ ਦੀ ਆਮਦਨ ਕੀਤੀ | ਉਪਰੋਕਤ ਇਸ ਚੈੱਕ ਪੀਰੀਅਡ ਦੌਰਾਨ 8,76,30,888.87 ਰੁਪਏ ਦਾ ਖ਼ਰਚਾ ਕੀਤਾ ਸੀ |

ਇਸ ਤਰ੍ਹਾਂ ਧਰਮਸੌਤ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਆਪਣੀ ਆਮਦਨ ਦੇ ਸਰੋਤਾਂ ਤੋਂ ਵੱਧ 6,39,18,292.39 ਰੁਪਏ ਖ਼ਰਚ ਕੀਤੇ ਹਨ ਅਤੇ ਇਸ ਤਰ੍ਹਾਂ ਭ੍ਰਿਸ਼ਟਾਚਾਰ ਰੋਕਥਾਮ ਐਕਟ, 1988 ਦੀ ਧਾਰਾ 13 (1) (2) ਦੇ ਨਾਲ 13(2) ਤਹਿਤ ਕਥਿਤ ਅਪਰਾਧ ਕੀਤੇ ਹਨ |

ਜਾਂਚ ਦੌਰਾਨ ਇਹ ਵੀ ਰਿਕਾਰਡ ’ਤੇ ਆਇਆ ਹੈ ਕਿ ਪਟੀਸ਼ਨਰ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਨਾਂ ’ਤੇ ਜਾਇਦਾਦਾਂ ਇਕੱਠੀਆਂ ਕੀਤੀਆਂ ਹਨ, ਜੋ ਕਥਿਤ ਤੌਰ ’ਤੇ ਉਨ੍ਹਾਂ ਦੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਦੇ ਅਨੁਪਾਤ ਤੋਂ ਘੱਟ ਹਨ |

Read More : ਗੁਰਦਾਸਪੁਰ ਗ੍ਰਨੇਡ ਹਮਲੇ ਵਿਚ ਸ਼ਾਮਲ 4 ਮੁਲਜ਼ਮਾਂ ਦੀ ਗ੍ਰਿਫਤਾਰੀ ਸਦਕਾ ਅੱਤਵਾਦੀ ਹਮਲਾ ਟਲਿਆ

Leave a Reply

Your email address will not be published. Required fields are marked *