ਜਲੰਧਰ, 21 ਅਗਸਤ : ਜ਼ਿਲਾ ਜਲੰਧਰ ਵਿਚ ਪੈਂਦੇ ਕਸਬਾ ਆਦਮਪੁਰ ਦੇ ਪਿੰਡ ਖੁਰਦਪੁਰ ਵਿਚ ਲੋਕ ਭਲਾਈ ਸਕੀਮਾਂ ਨੂੰ ਲੈ ਕੇ ਭਾਜਪਾ ਵੱਲੋਂ ਲਗਾਏ ਕੈਂਪ ਨੂੰ ਪੁਲਿਸ ਨੇ ਰੋਕਿਆ ਅਤੇ ਮੌਕੇ ‘ਤੇ ਭਾਜਪਾ ਆਗੂ-ਸਾਬਕਾ ਪਾਰਲੀਮੈਂਟ ਮੈਂਬਰ ਸ਼ੁਸ਼ੀਲ ਸਿੰਘ ਰਿੰਕੂ ਨੂੰ ਕੀਤਾ ਗ੍ਰਿਫ਼ਤਾਰ।
ਪੁਲਿਸ ਦਾ ਕਹਿਣਾ ਸੀ ਕਿ ਇਸ ਕੈਂਪ ਸਬੰਧੀ ਕੋਈ ਮਨਜ਼ਰੂਰੀ ਨਹੀਂ ਹੈ ਅਤੇ ਲੋਕਾਂ ਦਾ ਡਾਟਾ ਬਿਨਾਂ ਮਨਜ਼ੂਰੀ ਨਹੀਂ ਲਿਆ ਜਾ ਸਕਦਾ। ਜਦੋਂ ਕਿ ਭਾਜਪਾ ਆਗੂਆਂ ਦਾ ਤਰਕ ਸੀ ਕਿ ਇਹ ਕੈਂਪ ਲਗਾਤਾਰ ਲੋਕ ਸਕੀਮਾਂ ਲਈ ਹਨ, ਜੋ ਕੇਂਦਰ ਵੱਲੋਂ ਚਲਾਈਆਂ ਜਾ ਰਹੀਆਂ ਹਨ। ਅਜਿਹੇ ਵਿਚ ਮਨਜ਼ੂਰੀ ਦੀ ਲੋੜ ਨਹੀਂ ਪਈ। ਸਰਕਾਰ ਦੇ ਇਸ਼ਾਰੇ ‘ਤੇ ਇਹ ਕੈਂਪ ਰੋਕਿਆ ਜਾ ਰਿਹਾ ਹੈ।
ਇਸ ਮੌਕੇ ਪੁਲਿਸ ਵੱਲੋਂ ਸਾਬਕਾ ਮੈਂਬਰ ਪਾਰਲੀਮੈਂਟ ਰਿੰਕੂ ਸਮੇਤ ਸੀਨੀਅਰ ਭਾਜਪਾ ਆਗੂਆਂ ਵਿਚ ਹਰਵਿੰਦਰ ਸਿੰਘ ਡੱਲੀ ਇੰਚਾਰਜ ਆਦਮਪੁਰ, ਰਾਜੀਵ ਪੰਜਾ, ਪਰਮਿੰਦਰ ਰਾਣਾ ਬਲਾਕ ਪ੍ਰਧਾਨ, ਮਨਜੀਤ ਸਿੰਘ ਬਿੱਲਾ ਪ੍ਰਧਾਨ ਕਿਸਾਨ ਵਿੰਗ ਅਤੇ ਹੋਰ ਆਗੂਆਂ ਵੀ ਹਾਜ਼ਰ ਸਨ।
Read More : 8 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਵਾਲਾ ਗ੍ਰਿਫਤਾਰ