ਸੀ. ਬੀ. ਆਈ. ਨੇ ਡੀ.ਆਈ.ਜੀ ਭੁੱਲਰ ਨਾਲ ਕੀਤਾ ਗ੍ਰਿਫ਼ਤਾਰ
ਚੰਡੀਗੜ੍ਹ, 17 ਅਕਤੂਬਰ : ਸੀ.ਬੀ.ਆਈ. ਨੇ ਡੀ.ਆਈ. ਜੀ ਨਾਲ ਸਾਬਕਾ ਹਾਕੀ ਖ਼ਿਡਾਰੀ ਕ੍ਰਿਸ਼ਨੂੰ ਨੂੰ ਰਿਸ਼ਵਤਖੋਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਸਾਬਕਾ ਹਾਕੀ ਖਿਡਾਰੀ ਕ੍ਰਿਸ਼ਨੂੰ ਜੋ ਕਿ ਕਈ ਸਿਆਸਤਦਾਨਾਂ ਦਾ ਨਜ਼ਦੀਕੀ ਦਸਿਆ ਜਾ ਰਿਹਾ ਹੈ, ਉਸ ਨੂੰ ਵੀ ਰਿਸ਼ਵਤਖੋਰੀ ਦੇ ਮਾਮਲੇ ਵਿਚ ਸੀ. ਬੀ. ਆਈ. ਵੱਲੋਂ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਬਾਅਦ ਦੁਪਹਿਰ ਕ੍ਰਿਸ਼ਨੂੰ ਤੇ ਡੀ.ਆਈ.ਜੀ. ਭੁੱਲਰ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਬੀਤੀ ਰਾਤ ਡੀ.ਆਈ. ਜੀ. ਦੇ ਘਰ ਤੋਂ ਰਿਸ਼ਵਤਖੋਰੀ ਮਾਮਲੇ ਵਿਚ 7 ਕਰੋੜ ਦੇ ਕਰੀਬ ਨਕਦੀ ਬਰਾਮਦ ਹੋਈ ਸੀ।
Read More : ਲੁਟੇਰੀ ਦੁਲਹਨ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ