10 ਤੋਂ 15 ਦਿਨਾਂ ਵਿਚ ਆਵੇਗੀ ਰਿਪੋਰਟ
ਲੁਧਿਆਣਾ, 24 ਜੁਲਾਈ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਜੀਵਨਜੋਤ-2 ਤਹਿਤ ਲੁਧਿਆਣਾ ’ਚ ਪਿਛਲੇ ਦਿਨੀਂ ਫੜੇ ਗਏ 18 ਬੱਚਿਆਂ ’ਚੋਂ ਅੱਠ ਬੱਚਿਆਂ ਤੇ ਉਨ੍ਹਾਂ ਨੂੰ ਆਪਣਾ ਦੱਸਣ ਵਾਲਿਆਂ ਦੇ ਡੀ. ਐੱਨ. ਏ. ਸੈਂਪਲ ਲਏ ਗਏ, ਜੋ ਮੋਹਾਲੀ ਭੇਜੇ ਗਏ ਹਨ। ਇਨ੍ਹਾਂ ਦੀ 10 ਤੋਂ 15 ਦਿਨਾਂ ’ਚ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਬੱਚੇ ਆਖ਼ਿਰ ਕਿਸ ਦੇ ਹਨ?
ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਪੰਜਾਬ ਨੂੰ ਭਿਖਾਰੀ ਮੁਕਤ ਬਣਾਉਣ ਲਈ ਹਰ ਜ਼ਿਲ੍ਹੇ ’ਚ ਇਹੋ ਜਿਹੇ ਵਿਸ਼ੇਸ਼ ਬੱਚਿਆਂ ਨੂੰ ਛੁਡਾਇਆ ਜਾਵੇਗਾ, ਜਿਨ੍ਹਾਂ ਤੋਂ ਲੋਕ ਭੀਖ ਮੰਗਵਾ ਰਹੇ ਹਨ। ਇਹੋ ਜਿਹੇ ਬੱਚਿਆਂ ਨੂੰ ਛੁਡਵਾਉਣ ਤੋਂ ਬਾਅਦ ਇਹ ਪਤਾ ਲਗਾਇਆ ਜਾਵੇਗਾ ਕਿ ਆਖ਼ਿਰ ਇਹ ਬੱਚੇ ਕਿਸ ਦੇ ਹਨ? ਜਿਹੜੇ ਲੋਕ ਬੱਚੇ ਆਪਣਾ ਹੋਣ ਦਾ ਸਬੂਤ ਦੇਣਗੇ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਜਾਵੇਗਾ ਬਾਕੀ ਦੇ ਡੀ. ਐੱਨ. ਏ. ਟੈਸਟ ਕਰਵਾਏ ਜਾਣਗੇ।
ਇਸ ਦੌਰਾਨ ਜਿਨ੍ਹਾਂ ਦਾ ਡੀ. ਐੱਨ. ਏ. ਮਿਲਾਣ ਨਹੀਂ ਹੋਵੇਗਾ, ਉਨ੍ਹਾਂ ਬੱਚਿਆਂ ਨੂੰ ਸਰਕਾਰ ਆਪਣੀ ਨਿਗਰਾਨੀ ’ਚ ਲੈ ਕੇ ਉਨ੍ਹਾਂ ਦੇ ਮਾਂ-ਬਾਪ ਦੀ ਪਛਾਣ ਕਰਨ ਦਾ ਯਤਨ ਕਰੇਗੀ ਤੇ ਇਨ੍ਹਾਂ ਬੱਚਿਆਂ ਨੂੰ ਆਪਣਾ ਦੱਸਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਬਠਿੰਡਾ ’ਚ ਸੱਤ ਬੱਚਿਆਂ ਦੇ ਡੀ. ਐੱਨ. ਏ. ਸੈਂਪਲ ਗਏ ਹਨ।
Read More : ਹਰ ਜ਼ਿਲੇ ’ਚ 3.50 ਲੱਖ ਪੌਦੇ ਲਗਾਏ ਜਾਣਗੇ : ਮੰਤਰੀ ਕਟਾਰੂਚੱਕ