Food Safety

ਫੂਡ ਸੇਫਟੀ ਵਿਭਾਗ ਦੀ ਮਿਲਾਵਟਖੋਰੀ ਵਿਰੁੱਧ ਵੱਡੀ ਕਾਰਵਾਈ

ਰਾਜਪੁਰਾ ’ਚ ਮਸਾਲੇ ਬਣਾਉਣ ਵਾਲੀ ਇਕਾਈ ਤੋਂ ਕਰੀਬ 40 ਕੁਇੰਟਲ ਮਿਆਦ ਪੁੱਗੀ ਹਲਦੀ ਜ਼ਬਤ

ਜੂਨ ਮਹੀਨੇ ਫੂਡ ਸੇਫਟੀ ਟੀਮ ਨੇ ਖਾਣ-ਪੀਣ ਦੀਆਂ ਵਸਤਾਂ ਦੇ 20 ਨਮੂਨੇ ਲਏ

ਪਟਿਆਲਾ, 14 ਜੂਨ : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫ.ਡੀ.ਏ.) ਦੇ ਕਮਿਸ਼ਨਰ ਦਿਲਰਾਜ ਸਿੰਘ ਦੇ ਸਖ਼ਤ ਆਦੇਸ਼ਾਂ ‘ਤੇ, ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਗੁਰਪ੍ਰੀਤ ਕੌਰ ਦੀ ਅਗਵਾਈ ਵਾਲੀ ਫੂਡ ਸੇਫਟੀ ਟੀਮ ਪਟਿਆਲਾ ਨੇ ਜ਼ਿਲ੍ਹੇ ਵਿੱਚ ਖਾਂਧ ਪਦਾਰਥਾਂ ਵਿੱਚ ਮਿਲਾਵਟਖੋਰੀ ਵਿਰੁੱਧ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ।

ਹਾਲ ਹੀ ਵਿੱਚ 1380 ਕਿਲੋਗ੍ਰਾਮ ਨਕਲੀ ਪਨੀਰ ਜ਼ਬਤ ਕਰਨ ਅਤੇ ਨਸ਼ਟ ਕਰਨ ਤੋਂ ਬਾਅਦ, ਵਿਭਾਗ ਨੇ ਹੁਣ 13 ਜੂਨ 2025 ਨੂੰ ਰਾਜਪੁਰਾ ਵਿੱਚ ਇੱਕ ਮਸਾਲੇ ਬਣਾਉਣ ਵਾਲੀ ਇਕਾਈ ਤੋਂ ਲਗਭਗ 40 ਕੁਇੰਟਲ ਮਿਆਦ ਪੁੱਗੀ ਹਲਦੀ ਜ਼ਬਤ ਕੀਤੀ ਹੈ।

ਡਾ. ਗੁਰਪ੍ਰੀਤ ਕੌਰ ਨੇ ਦੱਸਿਹਾ ਕਿ ਇਸ ਕਾਰਵਾਈ ਦੌਰਾਨ ਫੂਡ ਸੇਫਟੀ ਟੀਮ, ਪਟਿਆਲਾ ਵੱਲੋਂ ਵੱਖ-ਵੱਖ ਹੋਰ ਮਸਾਲਿਆਂ ਦੇ ਨਮੂਨੇ ਵੀ ਲਏ ਗਏ ਸਨ। ਉਨ੍ਹਾਂ ਕਿਹਾ ਕਿ ਜੂਨ ਮਹੀਨੇ ਵਿੱਚ, ਫੂਡ ਸੇਫਟੀ ਟੀਮ ਨੇ ਵੱਖ-ਵੱਖ ਥਾਵਾਂ ਤੋਂ ਖਾਣ-ਪੀਣ ਦੀਆਂ ਵਸਤਾਂ ਦੇ ਲਗਭਗ 20 ਨਮੂਨੇ ਲਏ ਹਨ।

ਇਸ ਤੋਂ ਇਲਾਵਾ, ਚੱਲ ਰਹੇ ਨਿਗਰਾਨੀ ਯਤਨਾਂ ਦੇ ਹਿੱਸੇ ਵਜੋਂ, ਪਾਨ ਮਸਾਲੇ ਵਿੱਚ ਨਿਕੋਟੀਨ ਦੀ ਮੌਜੂਦਗੀ ਦਾ ਪਤਾ ਲਗਾਉਣ ਲਈ ਇੱਕ ਨਿਗਰਾਨੀ ਮੁਹਿੰਮ ਵੀ ਚਲਾਈ ਗਈ ਹੈ। ਜ਼ਿਲ੍ਹਾ ਸਿਹਤ ਅਫ਼ਸਰ ਨੇ ਅੱਗੇ ਕਿਹਾ ਕਿ ਫੂਡ ਸੇਫਟੀ ਵਿਭਾਗ ਖਾਧ ਪਦਾਰਥਾਂ ਵਿੱਚ ਮਿਲਾਵਟ ਵਿਰੁੱਧ ਆਪਣੇ ਦ੍ਰਿੜ ਸਟੈਂਡ ਨੂੰ ਦੁਹਰਾਉਂਦਾ ਹੈ।

ਡੀਐਚਓ ਨੇ ਕਿਹਾ ਕਿ ਮਿਲਾਵਟੀ ਜਾਂ ਅਸੁਰੱਖਿਅਤ ਭੋਜਨ ਉਤਪਾਦਾਂ ਦੇ ਨਿਰਮਾਣ ਜਾਂ ਵਿਕਰੀ ਵਿੱਚ ਸ਼ਾਮਲ ਸਾਰੇ ਲੋਕਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਡੀਐਚਓ ਨੇ ਕਿਹਾ ਕਿ ਵਿਭਾਗ ਜਨਤਕ ਸਿਹਤ ਦੀ ਰੱਖਿਆ ਲਈ ਵਚਨਬੱਧ ਹੈ ਅਤੇ ਭੋਜਨ ਸੁਰੱਖਿਆ ਦੇ ਮਿਆਰਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕਰੇਗਾ ।

ਉਨ੍ਹਾਂ ਹੋਰ ਕਿਹਾ ਕਿ ਦੂਜੇ ਪਾਸੇ, ਟੀਮ ਨਿਯਮਿਤ ਤੌਰ ‘ਤੇ ਕੈਂਪ ਲਗਾ ਕੇ ਜਨਤਾ ਅਤੇ ਭੋਜਨ ਵਿਕਰੇਤਾਵਾਂ ਵਿੱਚ ਵਿਆਪਕ ਜਾਗਰੂਕਤਾ ਵੀ ਪੈਦਾ ਕਰ ਰਹੀ ਹੈ ਤਾਂ ਕਿ ਲੋਕਾਂ ਨੂੰ ਮਿਆਰੀ ਤੇ ਪੌਸ਼ਟਿਕ ਖਾਧ ਪਦਾਰਥ ਮਿਲ ਸਕਣ।

Read More : ਪੀ. ਯੂ. ਦੀਆਂ ਦਲੀਲਾਂ ਨਾਲ ਸਹਿਮਤ ਹੋਈ ਅਦਾਲਤ

Leave a Reply

Your email address will not be published. Required fields are marked *