ਜਲੰਧਰ, 10 ਜੁਲਾਈ : ਜ਼ਿਲਾ ਜਲੰਧਰ ਦੇ ਆਦਮਪੁਰ ਸਿਵਲ ਹਵਾਈ ਅੱਡੇ ਤੋਂ ਐਮਸਟਰਡਮ ਅਤੇ ਮੈਨਚੈਸਟਰ ਲਈ ਕਨੈਕਟਿੰਗ ਉਡਾਣਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪਿਛਲੇ ਹਫ਼ਤੇ 2 ਜੁਲਾਈ ਨੂੰ ਇੰਡੀਗੋ ਏਅਰਲਾਈਜ਼ ਨੇ ਆਦਮਪੁਰ ਅਤੇ ਮੁੰਬਈ ਵਿਚਾਲੇ ਸਿੱਧੀ ਉਡਾਣ ਸ਼ੁਰੂ ਕੀਤੀ ਸੀ, ਹੁਣ ਇਸ ਉਡਾਣ ਨਾਲ ਅੰਤਰਰਾਸ਼ਟਰੀ ਸੁਵਿਧਾ ਵੀ ਦਿ੍ੱਤੀ ਗਈ ਹੈ। ਇਸ ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਦੋਵੇਂ ਅੰਤਰਰਾਸ਼ਟਰੀ ਫਲਾਈਟ ਹਫ਼ਤੇ ਵਿਚ ਤਿੰਨ ਵਾਰ ਉਡਾਣ ਭਰੇਗੀ।
ਡਾਇਰੈਕਟਰ ਪੁਸ਼ਪਿੰਦਰ ਨਿਰਾਲਾ ਨੇ ਕਿਹਾ ਕਿ ਏਅਰਲਾਈਨਜ਼ ਨੇ ਜਲੰਧਰ ਤੋਂ ਕਨੈਕਟਿੰਗ ਫਲਾਈਟ ਜ਼ਰੀਏ ਅੰਤਰਰਾਸ਼ਟਰੀ ਸਹੂਲਤ ਦਿੱਤੀ ਹੈ, ਜੋਕਿ ਇਕ ਵਧੀਆ ਤਜਰਬਾ ਹੋਵੇਗਾ। ਦੋਆਬਾ, ਲੁਧਿਆਣਾ, ਫ਼ਿਰੋਜ਼ਪੁਰ, ਗੁਰਦਾਸਪੁਰ, ਪਠਾਨਕੋਟ ਦੇ ਲੋਕਾਂ ਨੂੰ ਹੁਣ ਇਸ ਦਾ ਸਿੱਧਾ ਲਾਭ ਮਿਲੇਗਾ।
Read More : ਮੋਹਾਲੀ ਤੋਂ ਸਮਾਣਾ ਆ ਰਿਹਾ ਕਾਰ ਸਵਾਰ ਪੁਲਸ ਕਾਂਸਟੇਬਲ ਲਾਪਤਾ !