ਜਵਾਬੀ ਕਾਰਵਾਈ ’ਚ ਦੋਸ਼ੀ ਜ਼ਖਮੀ
ਚੌਕ ਮਹਿਤਾ, 14 ਜੂਨ :-ਥਾਣਾ ਮਹਿਤਾ ਵੱਲੋਂ ਫੜੇ ਗਏ ਦੋਸ਼ੀ ਵੱਲੋਂ ਅਸਲੇ ਦੀ ਰਿਕਵਰੀ ਦੌਰਾਨ ਪੁਲਸ ਪਾਰਟੀ ’ਤੇ ਫਾਇਰਿੰਗ ਕੀਤੀ ਗਈ। ਪੁਲਸ ਦੀ ਜਵਾਬੀ ਕਾਰਵਾਈ ’ਚ ਦੋਸ਼ੀ ਦੇ ਜ਼ਖਮੀ ਹੋ ਗਿਆ।
ਥਾਣਾ ਮਹਿਤਾ ਦੇ ਅੈੱਸ. ਐੱਚ. ਓ. ਹਰਪਾਲ ਸਿੰਘ ਦੀ ਅਗਵਾਈ ਹੇਠ ਅੱਜ ਬਾਅਦ ਦੁਪਹਿਰ ਪੁਲਸ ਪਾਰਟੀ ਗ੍ਰਿਫਤਾਰ ਦੋਸ਼ੀ ਅਕਾਸ਼ਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਮਹਿਤਾ ਚੌਕ ਨੂੰ ਨਾਲ ਲੈ ਕੇ ਪਿੰਡ ਅਰਜਨ ਮਾਂਗਾ ਕੋਲ ਵਗਦੀ ਕਸੂਰ ਬ੍ਰਾਂਚ ਲੋਅਰ (ਕੇ . ਬੀ. ਅੈੱਲ.) ਨਹਿਰ ਦੀ ਪਟੜੀ ਕੋਲੋਂ ਹਥਿਆਰ ਬਰਾਮਦ ਕਰਨ ਵਾਸਤੇ ਲੈ ਕੇ ਗਏ ਸਨ ਤਾਂ ਅਕਾਸ਼ਦੀਪ ਸਿੰਘ ਨੇੇ ਆਪਣਾ ਜੋ ਪਿਸਤੌਲ ਝਾੜੀਆਂ ’ਚ ਲੁਕਾ ਕੇ ਰੱਖਿਆ ਸੀ, ਦੀ ਬਰਾਮਦਗੀ ਕਰਵਾਉਣ ਸਮੇਂ ਅਚਾਨਕ ਪੁਲਸ ਪਾਰਟੀ ‘ਤੇ ਫਾਇਰਿੰਗ ਕਰ ਦਿੱਤੀ।
ਆਪਣੇ ਬਚਾਅ ’ਚ ਪੁਲਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਇਕ ਗੋਲੀ ਅਕਾਸ਼ਦੀਪ ਸਿੰਘ ਦੀ ਲੱਤ ’ਚ ਲੱਗੀ ਹੈ, ਜਿਸ ਨੂੰ ਜ਼ਖਮੀ ਹਾਲਤ ’ਚ ਬਾਬਾ ਬਕਾਲਾ ਸਾਹਿਬ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।
ਮੌਕੇ ’ਤੇ ਪਹੁੰਚੇ ਅੈੱਸ. ਪੀ. ਅਾਦਿੱਤਿਆ ਵਾਰੀਅਰ ਤੇ ਡੀ. ਐੱਸ. ਪੀ. ਜੰਡਿਆਲਾ ਰਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀ ਕਈ ਮਾਮਲਿਆਂ ’ਚ ਪੁਲਸ ਨੂੰ ਲੋੜੀਂਦਾ ਸੀ ਤੇ ਪਿਛਲੇ ਦਿਨੀਂ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਜੇਲ ’ਚੋਂ ਬਾਹਰ ਲਿਆਂਦਾ ਗਿਆ ਸੀ।
ਅੱਜ ਉਸ ਨੂੰ ਲੁਕਾਏ ਗਏ ਹਥਿਆਰ ਦੀ ਬਰਾਮਦਗੀ ਵਾਸਤੇ ਅਰਜਨ ਮਾਂਗਾ ਕੋਲ ਨਹਿਰ ਦੇ ਕੰਢੇ ’ਤੇ ਲਿਆਂਦਾ ਗਿਆ, ਜਿਥੇ ਉਸ ਨੇ ਪੁਲਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ।
Read More : ਕਮਲ ਕੌਰ ਭਾਬੀ ਕਤਲ ਕੇਸ ’ਚ ਵੱਡਾ ਖੁਲਾਸਾ
