ਕੈਲਗਰੀ, 27 ਜਨਵਰੀ : ਬੀਤੀ ਰਾਤ ਕਰੀਬ 10:30 ਵਜੇ ਕੈਲਗਰੀ ਵਿਚ ਕਲਾਕਾਰ ਵੀਰ ਦਵਿੰਦਰ ਦੇ ਘਰ ’ਤੇ ਗੈਂਗਸਟਰਾਂ ਵੱਲੋਂ ਗੋਲੀਆਂ ਚਲਾਉਣ ਦੀ ਗੰਭੀਰ ਘਟਨਾ ਸਾਹਮਣੇ ਆਈ ਹੈ। ਦੋਸ਼ੀਆਂ ਵੱਲੋਂ 5 ਲੱਖ ਡਾਲਰ ਦੀ ਫਿਰੌਤੀ ਮੰਗੀ ਗਈ ਹੈ।
ਵੀਰ ਦਵਿੰਦਰ ਨੇ ਦੱਸਿਆ ਕਿ ਉਸ ਨੂੰ ਪਹਿਲੀ ਧਮਕੀ ਭਰੀ ਕਾਲ 6 ਜਨਵਰੀ 2026 ਨੂੰ ਆਈ ਸੀ। ਉਸ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੇ ਘਰ ’ਤੇ ਗੋਲੀਆਂ ਚਲਾਈਆਂ ਗਈਆਂ।
ਗੋਲੀਬਾਰੀ ਵੇਲੇ ਘਰ ਵਿਚ ਕੋਈ ਵੀ ਮੌਜੂਦ ਨਹੀਂ ਸੀ। ਗੋਲੀਆਂ ਵਾਸ਼ਰੂਮ ਅਤੇ ਬੈੱਡਰੂਮ ਦੀਆਂ ਦੀਵਾਰਾਂ ਨੂੰ ਆਰ-ਪਾਰ ਕਰ ਗਈਆਂ। ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
Read More : ਵਿੱਤ ਮੰਤਰੀ ਹਰਪਾਲ ਚੀਮਾ ਨੇ ਬਠਿੰਡਾ ’ਚ ਲਹਿਰਾਇਆ ਕੌਮੀ ਤਿੰਰਗਾ
