ਬਠਿੰਡਾ, 16 ਦਸੰਬਰ : ਬੀਤੀ ਦੇਰ ਰਾਤ ਦੁਕਾਨ ਨੂੰ ਅੱਗ ਲੱਗਣ ਨਾਲ ਮਾਨਸਾ ਰੋਡ ’ਤੇ ਸਾਈਕਲਾਂ ਵਾਲੀ ਦੁਕਾਨ ਵਿਚ ਸੁੱਤਾ ਵਿਅਕਤੀ ਜ਼ਿੰਦਾ ਸੜ ਗਿਆ ।
ਜਾਣਕਾਰੀ ਅਨੁਸਾਰ ਇਕ ਵਿਅਕਤੀ ਮਾਨਸਾ ਰੋਡ ’ਤੇ ਮਹਿੰਦਰਾ ਏਜੰਸੀ ਦੇ ਨੇੜੇ ਪੈਂਚਰ ਲਗਾਉਣ ਦੀ ਦੁਕਾਨ ਚਲਾਉਂਦਾ ਸੀ ਤੇ ਹਰ ਰੋਜ਼ ਦੁਕਾਨ ਦੇ ਅੰਦਰ ਸੌਂਦਾ ਸੀ। ਬੀਤੀ ਰਾਤ ਲਗਭਗ 12 ਵਜੇ ਦੁਕਾਨ ਵਿਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।
ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੇ ਮੁਲਾਜ਼਼ਮ ਮੌਕੇ ’ਤੇ ਪਹੁੰਚੇ ਤੇ ਅੱਗ ’ਤੇ ਕਾਬੂ ਪਾਇਆ। ਜਦੋਂ ਕਰਮਚਾਰੀ ਦੁਕਾਨ ਦੇ ਅੰਦਰ ਗਏ ਤਾਂ ਉਨ੍ਹਾਂ ਨੂੰ ਉਸ ਵਿਅਕਤੀ ਦੀ ਸੜੀ ਹੋਈ ਲਾਸ਼ ਮਿਲੀ। ਅੱਗ ਲੱਗਣ ਦਾ ਅਜੇ ਤੱਕ ਕਾਰਨ ਪਤਾ ਨਹੀ ਲੱਗ ਸਕਿਆ।
ਮ੍ਰਿਤਕ ਦੀ ਪਛਾਣ ਪੁਰਸ਼ੋਤਮ ਸਿੰਘ (40) ਵਜੋਂ ਹੋਈ , ਜੋ ਗੁਰੂ ਕੀ ਨਗਰੀ ਵਿਚ ਆਪਣੀ ਭੈਣ ਨਾਲ ਰਹਿੰਦਾ ਸੀ ਤੇ ਅਕਸਰ ਆਪਣੀ ਦੁਕਾਨ ਵਿਚ ਸੌਂਦਾ ਸੀ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Read More : ਸਿਹਤ ਮੰਤਰੀ ਨੇ ਝਿੱਲ ‘ਚ ਗੋਲੀ ਨਾਲ ਜਖ਼ਮੀ ਹੋਏ ਨੌਜਵਾਨ ਦਾ ਹਾਲ-ਚਾਲ ਜਾਣਿਆ
