ambulance

ਐਂਬੂਲੈਂਸ ਵਿਚ ਲੱਗੀ ਅੱਗ, ਨਵਜੰਮੇ ਬੱਚੇ ਸਮੇਤ 4 ਲੋਕ ਜ਼ਿੰਦਾ ਸੜੇ

ਅਹਿਮਦਾਬਾਦ, 18 ਨਵੰਬਰ : ਗੁਜਰਾਤ ਵਿਚ ਇਕ ਐਂਬੂਲੈਂਸ ਨੂੰ ਅੱਗ ਲੱਗਣ ਕਾਰਨ ਇਕ ਨਵਜੰਮੇ ਬੱਚੇ ਸਮੇਤ ਚਾਰ ਲੋਕਾਂ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ। ਮ੍ਰਿਤਕਾਂ ਵਿੱਚ ਪਿਤਾ, ਇੱਕ ਡਾਕਟਰ ਅਤੇ ਇੱਕ ਨਰਸ ਸ਼ਾਮਲ ਹਨ।

ਇਹ ਹਾਦਸਾ ਸਵੇਰੇ 1 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਨਵਜੰਮੇ ਬੱਚੇ ਨੂੰ ਅਰਾਵਲੀ ਤੋਂ ਅਹਿਮਦਾਬਾਦ ਲਿਜਾਇਆ ਜਾ ਰਿਹਾ ਸੀ। ਐਂਬੂਲੈਂਸ ਨੂੰ ਮੋਡਾਸਾ ਦੇ ਰਾਣਾ ਸਈਦ ਨੇੜੇ ਅੱਗ ਲੱਗ ਗਈ।

ਐਂਬੂਲੈਂਸ ਵਿੱਚ ਅਚਾਨਕ ਲੱਗੀ ਅੱਗ ਸੀਸੀਟੀਵੀ ਵਿੱਚ ਕੈਦ ਹੋ ਗਈ। ਐਂਬੂਲੈਂਸ ਵਿੱਚ ਲੱਗੀ ਅੱਗ ਇੰਨੀ ਭਿਆਨਕ ਸੀ ਕਿ ਪੈਟਰੋਲ ਪੰਪ ‘ਤੇ ਮੌਜੂਦ ਲੋਕ ਵੀ ਕੁਝ ਨਹੀਂ ਕਰ ਸਕੇ। ਭਿਆਨਕ ਅੱਗ ਕਾਰਨ ਐਂਬੂਲੈਂਸ ਸੜ ਕੇ ਸੁਆਹ ਹੋ ਗਈ।

ਸੂਚਨਾ ‘ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਬੁਝਾ ਦਿੱਤੀ ਪਰ ਸਾਰੀਆਂ ਜਾਨਾਂ ਨਹੀਂ ਬਚਾਈਆਂ ਜਾ ਸਕੀਆਂ। ਮੋਡਾਸਾ ਵਿੱਚ ਸੜਕ ‘ਤੇ ਅੱਗ ਲੱਗਣ ਵਾਲੀ ਐਂਬੂਲੈਂਸ ਅਹਿਮਦਾਬਾਦ ਦੇ ਔਰੇਂਜ ਹਸਪਤਾਲ ਦੀ ਹੈ। ਅਹਿਮਦਾਬਾਦ ਦੇ ਔਰੇਂਜ ਹਸਪਤਾਲ ਦੀ ਐਂਬੂਲੈਂਸ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।

ਸੀਸੀਟੀਵੀ ਫੁਟੇਜ ਤੋਂ ਪਤਾ ਚੱਲਦਾ ਹੈ ਕਿ ਐਂਬੂਲੈਂਸ ਸੜਕ ‘ਤੇ ਚੱਲ ਰਹੀ ਸੀ ਤਾਂ ਅਚਾਨਕ ਇੱਕ ਵੱਡੀ ਸਪਾਰਕਿੰਗ ਹੁੰਦੀ ਹੈ। ਇਸ ਤੋਂ ਬਾਅਦ ਡਰਾਈਵਰ ਐਂਬੂਲੈਂਸ ਨੂੰ ਰੋਕ ਦਿੰਦਾ ਹੈ ਪਰ ਅੱਗ ਇੰਨੀ ਤੇਜ਼ੀ ਨਾਲ ਫੈਲ ਜਾਂਦੀ ਹੈ ਕਿ ਸਾਰੇ ਯਾਤਰੀ ਬਚ ਨਹੀਂ ਸਕੇ।

ਐਂਬੂਲੈਂਸ ਵਿੱਚ ਇੱਕ ਨਵਜੰਮੇ ਬੱਚੇ ਸਮੇਤ ਤਿੰਨ ਲੋਕ ਜ਼ਿੰਦਾ ਸੜ ਗਏ ਜਦੋਂ ਕਿ ਕੁਝ ਹੋਰ ਗੰਭੀਰ ਰੂਪ ਵਿੱਚ ਸੜ ਗਏ। ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

Read More : ਬੁਲੇਟ ਮੋਟਰਸਾਈਕਲਾਂ ਖਿਲਾਫ ਪੁਲਸ ਦਾ ਵੱਡਾ ਐਕਸ਼ਨ

Leave a Reply

Your email address will not be published. Required fields are marked *