https://punjabwindow.com/former-hockey-player-krishna-arrested/

ਖੁਰਾਕ ਪਦਾਰਥਾਂ ਦੇ 86 ਤੋਂ ਵੱਧ ਸੈਂਪਲ ਭਰੇ

ਸਰਕਾਰੀ ਫੂਡ ਲੈਬਾਰਟਰੀ ਵਿਚ ਟੈਸਟ ਲਈ ਭੇਜੇ ਸੈਂਪਲ

ਸੰਗਰੂਰ, 17 ਅਕਤੂਬਰ : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸ਼ੁੱਧ ਖੁਰਾਕ ਪਦਾਰਥ ਮੁਹੱਈਆ ਕਰਵਾਉਣ ਲਈ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਕਮਿਸ਼ਨਰ ਫੂਡ ਐਂਡ ਡਰੱਗ ਪ੍ਰਸ਼ਾਸਨ ਦਿਲਰਾਜ ਸਿੰਘ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਰਾਹੁਲ ਚਾਬਾ ਦੇ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਅਮਰਜੀਤ ਕੌਰ ਦੀ ਅਗਵਾਈ ਵਿਚ ਸਹਾਇਕ ਕਮਿਸ਼ਨਰ (ਫੂਡ ਸੇਫਟੀ) ਅਦਿਤੀ ਗੁਪਤਾ, ਫੂਡ ਸੇਫਟੀ ਅਫਸਰ ਸੀਮਾ ਰਾਣੀ, ਗੌਰਵ ਕੁਮਾਰ ਦੀ ਟੀਮ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਜ਼ਿਲੇ ਵਿਚ ਖਨੌਰੀ, ਮੂਨਕ, ਧੂਰੀ, ਸ਼ੇਰਪੁਰ, ਲਹਿਰਾ, ਸੁਨਾਮ, ਭਵਾਨੀਗੜ੍ਹ, ਦਿੜਬਾ ਅਤੇ ਵੱਖ-ਵੱਖ ਥਾਵਾਂ ‘ਤੇ ਚੈਕਿੰਗ ਕੀਤੀ ਗਈ।

ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਬੈਂਬੀ ਨੇ ਦੱਸਿਆ ਕਿ ਟੀਮ ਵੱਲੋਂ ਜ਼ਿਲੇ ਵਿਚ ਦੁੱਧ, ਪਨੀਰ, ਦੇਸੀ ਘਿਓ ਆਦਿ ਖੁਰਾਕ ਪਦਾਰਥਾਂ ਦੇ 86 ਤੋਂ ਵੱਧ ਸੈਂਪਲ ਭਰ ਕੇ ਸਰਕਾਰੀ ਫੂਡ ਲੈਬਾਰਟਰੀ ਵਿਚ ਟੈਸਟ ਕਰਨ ਲਈ ਭੇਜੇ ਜਾ ਚੁੱਕੇ ਹਨ। ਰਿਪੋਰਟ ਆਉਣ ‘ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਉਨ੍ਹਾਂ ਨੇ ਖਾਣ ਪੀਣ ਦੀਆਂ ਵਸਤਾਂ ਵੇਚਣ ਵਾਲਿਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਲੋਕਾਂ ਨੂੰ ਖਾਣ ਪੀਣ ਦੀਆਂ ਮਿਆਰੀ ਤੇ ਸ਼ੁੱਧ ਵਸਤਾਂ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਦੁੱਧ ਤੋਂ ਤਿਆਰ ਕੀਤੀਆਂ ਜਾਣ ਵਾਲੀਆਂ ਵਸਤੂਆਂ ਜਿਵੇਂ ਦਹੀ, ਖੋਆ, ਪਨੀਰ ਲੱਸੀ ਆਦਿ ਆਪਣੇ ਅਦਾਰੇ ਵਿਚ ਹੀ ਤਿਆਰ ਕਰਨ। ਉਨ੍ਹਾਂ ਕਿਹਾ ਕਿ ਮਠਿਆਈਆਂ ਆਦਿ ਬਣਾਉਣ ਲਈ ਮਿਆਰੀ ਪਦਾਰਥਾਂ ਦੀ ਵਰਤੋਂ ਕੀਤੀ ਜਾਵੇ, ਮਾਨਤਾ ਪ੍ਰਾਪਤ ਨਿਰਧਾਰਤ ਮਾਪਦੰਡ ਅਨੁਸਾਰ ਫੂਡ ਕਲਰ ਵਰਤੇ ਜਾਣ, ਕੇਵਲ ਸ਼ੁੱਧ ਚਾਂਦੀ ਦੇ ਵਰਕ ਦੀ ਹੀ ਵਰਤੋਂ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਕੋਲਡ ਸਟੋਰਾਂ ਵਿਚ ਖੋਆ ਤੇ ਹੋਰ ਮਠਿਆਈਆਂ ਨੂੰ ਸਟੋਰ ਨਾ ਕੀਤਾ ਜਾਵੇ, ਸੀਮਤ ਸਮੇਂ ਲਈ ਮਠਿਆਈਆਂ ਜਾਂ ਖੋਆ ਆਪਣੇ ਅਦਾਰੇ ਅੰਦਰ ਬਣੇ ਚੈਂਬਰ ਵਿਚ ਹੀ ਸਟੋਰ ਕੀਤਾ ਜਾਵੇ।

Read More : ਸਾਬਕਾ ਹਾਕੀ ਖ਼ਿਡਾਰੀ ਕ੍ਰਿਸ਼ਨੂੰ ਗ੍ਰਿਫ਼ਤਾਰ

Leave a Reply

Your email address will not be published. Required fields are marked *