ਬਠਿੰਡਾ, 26 ਸਤੰਬਰ : ਕੇਂਦਰੀ ਜੇਲ ਬਠਿੰਡਾ ਵਿਚ ਕੈਦੀਆਂ ਦੇ ਦੋ ਗੁੱਟਾਂ ਵਿਚ ਆਪਸੀ ਦੁਸ਼ਮਣੀ ਕਾਰਨ ਲੜਾਈ ਹੋ ਗਈ। ਇਸ ਦੌਰਾਨ 4 ਵਿਅਕਤੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਵਿਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਇਕ ਅਪਰਾਧਿਕ ਮਾਮਲੇ ਵਿਚ ਕੇਂਦਰੀ ਜੇਲ ਬਠਿੰਡਾ ਵਿਚ ਬੰਦ ਚਾਰ ਕੈਦੀ ਗੁਰਪ੍ਰੀਤ ਸਿੰਘ, ਅਨੂਪ, ਗੁਰਪ੍ਰੀਤ ਅਤੇ ਸਾਜਨ ਪੁਰਾਣਾ ਝਗੜਾ ਨੂੰ ਚੱਲ ਰਿਹਾ ਸੀ। ਇਸ ਦੌਰਾਨ ਸ਼ੁੱਕਰਵਾਰ ਦੁਪਹਿਰ ਨੂੰ ਚਾਰਾਂ ਵਿਚ ਦੁਬਾਰਾ ਪੁਰਾਣੇ ਝਗੜੇ ਨੂੰ ਲੈ ਕੇ ਲੜਾਈ ਹੋ ਗਈ।
ਇਸ ਤੋਂ ਬਾਅਦ ਹੋਰ ਬੈਰਕਾਂ ਦੇ ਕੈਦੀ ਵੀ ਉੱਥੇ ਇਕੱਠੇ ਹੋ ਗਏ। ਉਨ੍ਹਾਂ ਨੇ ਉੱਥੇ ਰੱਖੇ ਸਮਾਨ ਨਾਲ ਇਕ ਦੂਜੇ ‘ਤੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਜਦੋਂ ਜੇਲ ਗਾਰਡਾਂ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਹ ਮੌਕੇ ‘ਤੇ ਪਹੁੰਚੇ, ਕੈਦੀਆਂ ਨੂੰ ਛੁਡਾਇਆ ਅਤੇ ਸਿਵਲ ਹਸਪਤਾਲ ਬਠਿੰਡਾ ਲੈ ਗਏ।
Read More : ਐੱਨ. ਆਰ. ਆਈ. ਅਤੇ ਉਸਦੀ ਕੇਅਰ ਟੇਕਰ ਦੀ ਹੱਤਿਆ
