ਜੂਨ ਮਹੀਨੇ ’ਚ ਕੀਤਾ 1.05 ਮਿਲੀਅਨ ਟਨ ਮਾਲ ਲੋਡ
ਫਿਰੋਜ਼ਪੁਰ, 1 ਜੁਲਾਈ : ਰੇਲ ਮੰਡਲ ਫਿਰੋਜ਼ਪੁਰ ਨੇ ਇਕ ਹੋਰ ਮੀਲ ਪੱਥਰ ਸਥਾਪਤ ਕਰਦੇ ਹੋਏ ਇਕ ਮਹੀਨੇ ’ਚ ਮਾਲ ਲੋਡਿੰਗ ਦੇ ਰੂਪ ’ਚ 190.37 ਕਰੋੜ ਰੁਪਏ ਇਕੱਠੇ ਕੀਤੇ ਹਨ | ਡੀ. ਆਰ. ਐੱਮ. ਸੰਜੈ ਸਾਹੂ ਨੇ ਦੱਸਿਆ ਕਿ ਜੂਨ ਮਹੀਨੇ ’ਚ ਰੇਲ ਮੰਡਲ ਫਿਰੋਜ਼ਪੁਰ ’ਚ 1.05 ਮਿਲੀਅਨ ਟਨ ਮਾਲ ਦੀ ਲੋਡਿਗ ਕੀਤੀ ਗਈ ਜੋ ਪਿਛਲੇ ਸਾਲ ਏਸੇ ਮਹੀਨੇ ਦੀ ਤੁਲਨਾ ’ਚ 53 ਫੀਸਦੀ ਜ਼ਿਆਦਾ ਹੈ ।
ਭਾਰਤੀ ਰੇਲਵੇ ਦੇ ਸਾਰੇ ਮੰਡਲਾਂ ’ਚ ਇਹ ਸਫਲਤਾ ਹਾਸਲ ਕਰਨ ਵਾਲਾ ਫਿਰੋਜ਼ਪੁਰ ਪਹਿਲਾ ਮੰਡਲ ਬਣ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਮਹੀਨੇ ਦੌਰਾਨ ਡੱਬਾ ਬੰਦ ਖਾਣ-ਪੀਣ ਵਾਲੇ ਪਦਾਰਥ, ਅਨਾਜ, ਟਰੈਕਟਰ ਆਦਿ ਸਮੱਗਰੀਆਂ ਦੀ ਲੋਡਿੰਗ ਕੀਤੀ ਗਈ। ਏਨਾ ਹੀ ਨਹੀਂ ਜੂਨ ਮਹੀਨੇ ’ਚ ਰੇਲ ਮੰਡਲ ’ਚ ਸਮਾਂ ਪਾਲਣ 83 ਫੀਸਦੀ ਰਿਹਾ । ਡੀ. ਆਰ. ਐੱਮ. ਨੇ ਕਿਹਾ ਕਿ ਇਸ ਦੇ ਨਾਲ ਹੀ ਗਰਮੀਆਂ ਦੀਆਂ ਛੁੱਟੀਆਂ ’ਚ ਮੁਸਾਫਰ ਰੇਲਗੱਡੀਆਂ ਦੀ ਸਮਾਂ ਪਾਲਣਾ ਵੀ ਚੰਗੀ ਰਹੀ |
ਇਸ ਸਭ ਦੇ ਲਈ ਉਨ੍ਹਾਂ ਮੰਡਲ ਦੇ ਸਾਰੇ ਅਧਿਕਾਰੀਆਂ, ਕਰਮਚਾਰੀਆਂ ਅਤੇ ਮੰਡਲ ਦੀਆਂ ਸਾਰੀਆਂ ਬ੍ਰਾਂਚਾਂ ਦੇ ਆਪਸੀ ਤਾਲਮੇਲ ਦਾ ਨਤੀਜਾ ਦੱਸਿਆ ਅਤੇ ਭਵਿੱਖ ’ਚ ਵੀ ਅਜਿਹੇ ਹੀ ਤਾਲਮੇਲ ਅਤੇ ਸਹਿਯੋਗ ਦੀ ਪ੍ਰੇਰਣਾ ਦਿੱਤੀ |
Read More : ਬੀ. ਬੀ. ਸੀ. ਨੇ ਮੂਸੇਵਾਲਾ ਪਰਿਵਾਰ ਦੀਆਂ ਦਲੀਲਾਂ ਨੂੰ ਨਕਾਰਿਆ
