ਲਾਈਫ ਸਟਾਇਲ
ਲੁਧਿਆਣਾ ਵਿਚ ਦਿ ਰਾਇਲ ਸਾਗਾ ਨੇ ਸ਼ਰੂਤੀ ਸਿੰਗਲ ਅਤੇ ਕਾਵਿਆ ਧੀਰ ਦੁਆਰਾ ਦੋ ਦਿਨਾਂ ਫੈਸ਼ਨ ਲਾਈਫਸਟਾਈਲ ਰਾਖੀ ਐਡਿਟ ਸ਼ੋਅ ਦਾ ਆਯੋਜਨ ਕੀਤਾ। ਫੈਸ਼ਨ ਪ੍ਰਭਾਵਕ ਖੁਸ਼ਬੂ ਜਿੰਦਲ ਨੇ ਇਸਦਾ ਪ੍ਰਬੰਧਨ ਕੀਤਾ। ਇਸ ਫੈਸ਼ਨ ਜੀਵਨ ਸ਼ੈਲੀ ਸ਼ੋਅ ’ਚ ਫੈਸ਼ਨ ਦੇ ਨਵੇਂ ਰੁਝਾਨ ਦੇਖੇ ਗਏ। ਇਸ ’ਚ ਸ਼ਹਿਰ ਦੇ ਪ੍ਰਮੁੱਖ ਬਲੌਗਰ, ਫੈਸ਼ਨ ਪ੍ਰਭਾਵਕ, ਮੇਕਅਪ ਕਲਾਕਾਰ, ਡਿਜ਼ਾਈਨਰ ਆਦਿ ਨੇ ਹਿੱਸਾ ਲਿਆ।

ਸ਼ਰੂਤੀ ਸਿੰਗਲ, ਕਾਵਿਆ ਧੀਰ ਅਤੇ ਪ੍ਰਭਾਵਕ ਖੁਸ਼ਬੂ ਜਿੰਦਲ ਨੇ ਕਿਹਾ ਕਿ ਅਸੀਂ ਇਹ ਸ਼ੋਅ ਇਸ ਲਈ ਆਯੋਜਿਤ ਕੀਤਾ ਹੈ ਤਾਂ ਜੋ ਫੈਸ਼ਨ ਪ੍ਰੇਮੀਆਂ ਨੂੰ ਫੈਸ਼ਨ ਦੇ ਨਵੇਂ ਰੁਝਾਨਾਂ ਤੋਂ ਜਾਣੂ ਕਰਵਾਇਆ ਜਾ ਸਕੇ ਕਿਉਂਕਿ ਫੈਸ਼ਨ ਲਗਾਤਾਰ ਬਦਲਦਾ ਰਹਿੰਦਾ ਹੈ ਅਤੇ ਹਰ ਕੋਈ ਆਧੁਨਿਕ ਅਤੇ ਸਟਾਈਲਿਸ਼ ਦਿਖਣਾ ਚਾਹੁੰਦਾ ਹੈ। ਫੈਸ਼ਨ ’ਚ ਅਪਡੇਟ ਰਹਿਣ ਨਾਲ ਨਾ ਸਿਰਫ ਸਟਾਈਲਿਸ਼ ਦਿਖਣ ’ਚ ਮਦਦ ਮਿਲੇਗੀ, ਸਗੋਂ ਆਤਮਵਿਸ਼ਵਾਸ ਅਤੇ ਸਵੈ-ਮਾਣ ਵੀ ਵਧੇਗਾ।