ਮਾਲੇਰਕੋਟਲਾ, 30 ਜੂਨ :-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਨੌਜਵਾਨ ਕਿਸਾਨ ਆਗੂ ਕਰਮਜੀਤ ਸਿੰਘ ਕਰਮਾ ਹਥੋਆ ਦੀ ਆਪਣੇ ਘਰ ’ਚ ਹੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ।
ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਮ੍ਰਿਤਕ ਕਰਮਜੀਤ ਕਰਮਾ ਲੰਘੀ ਦੇਰ ਸ਼ਾਮ ਆਪਣੇ ਘਰ ’ਚ ਰੱਖੇ ਹੋਏ ਦੁਧਾਰੂ ਪਸ਼ੂਆਂ ਲਈ ਛੱਤ ਵਾਲਾ ਪੱਖਾ ਲਗਾ ਰਿਹਾ ਸੀ ਕਿ ਅਚਾਨਕ ਬਿਜਲੀ ਵਾਲੀ ਤਾਰ ਉਸ ਦੇ ਉੱਪਰ ਡਿੱਗ ਪਈ। ਉੱਧਰ ਪੱਖੇ ਦਾ ਸਵਿੱਚ ਕੱਟਿਆ ਨਾ ਹੋਣ ਕਾਰਨ ਬਿਜਲੀ ਦੀ ਤਾਰ ਤੋਂ ਉਸ ਨੂੰ ਕਰੰਟ ਲੱਗਾ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮ੍ਰਿਤਕ ਕਰਮਜੀਤ ਸਿੰਘ ਕਰਮਾ ਕਿਸਾਨ ਯੂਨੀਅਨ ਦਾ ਸਿਰਕੱਢ ਬਲਾਕ ਆਗੂ ਹੋਣ ਕਾਰਨ ਅੱਜ ਕਿਸਾਨ ਯੂਨੀਅਨ ਵੱਲੋਂ ਉਸਦੀ ਮ੍ਰਿਤਕ ਦੇਹ ’ਤੇ ਕਿਸਾਨ ਜਥੇਬੰਦੀ ਦਾ ਝੰਡਾ ਪਾ ਕੇ ਪੂਰੇ ਇਨਕਲਾਬੀ ਜੋਸ਼ੋ-ਖਰੋਸ਼ ਤੇ ਨਾਅਰਿਆਂ ਦੀ ਗੂੰਜ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ।
Read More : ਵਿਜੀਲੈਂਸ ਟੀਮ ਮਜੀਠੀਆ ਨੂੰ ਹਿਮਾਚਲ ਲੈ ਕੇ ਹੋਈ ਰਵਾਨਾ