ਚੱਬੇਵਾਲ, 5 ਅਕਤੂਬਰ : ਬੀਤੀ ਰਾਤ ਪ੍ਰਸਿੱਧ ਭਜਨ ਗਾਇਕ ਸੋਹਣ ਲਾਲ ਸੈਣੀ ਦੀ ਸਿੱਧ ਬਾਬਾ ਬਾਲਕ ਨਾਥ ਜੀ ਦਾ ਜਗਰਾਤਾ ਕਰਦੇ ਦੀ ਅਚਾਨਕ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਹਲਕਾ ਚੱਬੇਵਾਲ ਦੇ ਪਿੰਡ ਪੱਟੀ ਦੇ ਰਹਿਣ ਵਾਲੇ ਸਿੱਧ ਬਾਬਾ ਬਾਲਕ ਨਾਥ ਜੀ ਦੇ ਭਗਤ ਪ੍ਰਸਿੱਧ ਭਜਨ ਗਾਇਕ ਤੇ ਲੇਖਕ ਸੋਹਣ ਲਾਲ ਸੈਣੀ ਬੀਤੀ ਰਾਤ ਫਿਰੋਜ਼ਪੁਰ ਸ਼ਹਿਰ ਵਿਖੇ ਮੰਦਰ ਸਿੱਧ ਬਾਬਾ ਬਾਲਕ ਨਾਥ ਜੀ ਦੇ 34ਵੇਂ ਜਗਰਾਤੇ ਦੌਰਾਨ ਪ੍ਰੋਗਰਾਮ ਪੇਸ਼ ਕਰਨ ਲਈ ਗਏ।
ਜਦੋਂ ਭਜਨ ਗਾਇਕ ਸੋਹਣ ਲਾਲ ਸੈਣੀ ਨੇ ਆਪਣੀ ਮੰਡਲੀ ਸਮੇਤ ਦੂਸਰੀ ਹੀ ਭੇਟ ਗਾਉਣੀ ਸ਼ੁਰੂ ਕੀਤੀ ਤਾਂ ਇਕਦਮ ਸਟੇਜ ਦੇ ਉੱਪਰ ਹੀ ਡਿੱਗ ਪਏ। ਜਦੋਂ ਉਨ੍ਹਾਂ ਦੇ ਸਾਥੀਆਂ ਅਤੇ ਜਗਰਾਤਾ ਸੇਵਾਦਾਰਾਂ ਨੇ ਚੁੱਕਿਆ ਤਾਂ ਉਦੋਂ ਤੱਕ ਸੋਹਣ ਲਾਲ ਸੈਣੀ ਆਪਣੇ ਸਵਾਸ ਤਿਆਗ ਚੁੱਕੇ ਸਨ।
Read More : ਕਿਰਤ ਵਿਭਾਗ ਨੇ ਸਾਰੀਆਂ ਸੇਵਾਵਾਂ ਕੀਤੀਆਂ ਆਨਲਾਈਨ : ਤਰੁਣਪ੍ਰੀਤ ਸੌਂਦ