ਦੋਰਾਹਾ

ਦੋਰਾਹਾ ਨੇੜੇ ਸਟੀਲ ਫੈਕਟਰੀ ’ਚ ਧਮਾਕਾ, 7 ਮਹਿਲਾ ਮਜ਼ਦੂਰ ਗੰਭੀਰ ’ਚ ਝੁਲਸੀਆਂ

50 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ’ਚ ਜੁਟੀਆਂ, 2 ਦੀ ਹਾਲਤ ਨਾਜ਼ੁਕ

ਦੋਰਾਹਾ, 25 ਅਪ੍ਰੈਲ : ਦੋਰਾਹਾ ਅਤੇ ਪਾਇਲ ਦੇ ਨਜ਼ਦੀਕੀ ਪਿੰਡ ਬਿਸ਼ਨਪੁਰਾ ਸਥਿਤ ‘ਬੀ ਲਾਲ ਸਟੀਲ ਫੈਕਟਰੀ’ ਵਿੱਚ ਦੁਪਹਿਰ ਵੇਲੇ ਹੋਏ ਇੱਕ ਭਿਆਨਕ ਧਮਾਕੇ ਨੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ। ਇਸ ਧਮਾਕੇ ਤੋਂ ਬਾਅਦ ਫੈਕਟਰੀ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਉੱਥੇ ਕੰਮ ਕਰ ਰਹੀਆਂ 7 ਮਹਿਲਾ ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਈਆਂ। ਅੱਗ ਇੰਨੀ ਭਿਆਨਕ ਸੀ ਕਿ ਦੇਖਦਿਆਂ ਹੀ ਦੇਖਦਿਆਂ ਅਸਮਾਨ ਵਿੱਚ ਧੂੰਏਂ ਦੇ ਕਾਲੇ ਬੱਦਲ ਛਾ ਗਏ।

ਹਾਦਸੇ ਵਿੱਚ ਝੁਲਸੀਆਂ ਮੀਨਾ ਅਤੇ ਅੰਜਲੀ (ਦੋਵੇਂ ਵਾਸੀ ਪਿੰਡ ਕੱਦੋਂ) ਦੀ ਹਾਲਤ ਅਤਿ ਨਾਜ਼ੁਕ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਇਲਾਜ ਲਈ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਭੇਤੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੇਵਿਕਾ, ਬਿਮਲਾ, ਸੋਨੀ, ਸੁਰਜੀਤ ਅਤੇ ਕੁਲਵਿੰਦਰ ਕੌਰ ਨੂੰ ਦੋਰਾਹਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹੈਰਾਨੀ ਦੀ ਗੱਲ ਇਹ ਰਹੀ ਕਿ ਇੰਨੇ ਵੱਡੇ ਹਾਦਸੇ ਦੇ ਬਾਵਜੂਦ ਫੈਕਟਰੀ ਦਾ ਕੋਈ ਵੀ ਸੀਨੀਅਰ ਅਧਿਕਾਰੀ ਮੌਕੇ ’ਤੇ ਮੌਜੂਦ ਨਹੀਂ ਸੀ।

ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਜ਼ਿਲੇ ਦੇ ਵੱਖ-ਵੱਖ ਹਿੱਸਿਆਂ ਤੋਂ ਫਾਇਰ ਬ੍ਰਿਗੇਡ ਦੀਆਂ 50 ਤੋਂ ਵੱਧ ਗੱਡੀਆਂ ਮੌਕੇ ’ਤੇ ਪਹੁੰਚੀਆਂ, ਜੋ ਲਗਾਤਾਰ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਖ਼ਬਰ ਲਿਖੇ ਜਾਣ ਤੱਕ ਅੱਗ ਪੂਰੀ ਤਰ੍ਹਾਂ ਬੁਝਾਈ ਨਹੀਂ ਜਾ ਸਕੀ ਸੀ। ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ਅਤੇ ਫੈਕਟਰੀ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।

Read More : IPL ਦੇ ਇਤਿਹਾਸ ਵਿਚ ਪਹਿਲੇ ਓਵਰ ਵਿਚ 4 ਛੱਕੇ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣੇ ਵੈਭਵ ਸੂਰਿਆਵੰਸ਼ੀ

Leave a Reply

Your email address will not be published. Required fields are marked *