ਚੰਡੀਗੜ੍ਹ, 14 ਅਗਸਤ : ਸਾਬਕਾ ਸੈਨਿਕਾਂ ਨੇ ਪੰਜਾਬ ਸਰਕਾਰ ਦੇ ਆਜ਼ਾਦੀ ਦਿਵਸ ਸਮਾਗਮ ਵਿਚ ਸ਼ਿਰਕਤ ਕਰਨ ਤੋਂ ਨਾ ਕਰ ਦਿੱਤੀ ਹੈ। ਇਸ ਸਬੰਧੀ ਸੇਵਾਮੁਕਤ ਕਰਨਲ ਐੱਸ. ਐੱਸ. ਸੋਹੀ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਕਰਮਚਾਰੀਆਂ ਵੱਲੋਂ ਸੈਨਿਕਾਂ (ਇਸ ਸ਼ਬਦ ਵਿਚ ਨੇਵੀ ਅਤੇ ਹਵਾਈ ਸੈਨਾ ਦੇ ਮੈਂਬਰ ਸ਼ਾਮਲ ਹਨ) ਅਤੇ ਸਾਬਕਾ ਸੈਨਿਕਾਂ ਨਾਲ ਦੁਰਵਿਵਹਾਰ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿਸ ਵਿਚ ਮੀਡੀਆ ਦੁਆਰਾ ਰਿਪੋਰਟ ਕੀਤੇ ਮਾਮਲੇ ਵੀ ਸ਼ਾਮਲ ਹਨ। ਹਾਲੀਆ ਘਟਨਾਵਾਂ ਵਿਚ ਸੇਵਾ ਨਿਭਾ ਰਹੇ ਨਾਇਕ ਅਬਦੁਲ ਸੱਤਾਰ ਅਤੇ ਕਰਨਲ ਪੀ. ਐੱਸ. ਬਾਠ ਦੇ ਮਾਮਲੇ ਸ਼ਾਮਲ ਹਨ।
ਇਸ ਸਬੰਧੀ ਐਕਸ ਸਰਵਿਸ ਸੈੱਲ ਦੇ ਪ੍ਰਧਾਨ ਲੈਫਟੀਨੈਂਟ ਕਰਨਲ ਐਸ. ਐਸ. ਸੋਹੀ (ਸੇਵਾਮੁਕਤ) ਨੇ ਕਿਹਾ ਕਿ ਮਲੇਰਕੋਟਲਾ ਦੇ ਫੌਜੀ ਜਵਾਨ ਅਬਦੁਲ ਸਤਾਰ ਨੂੰ ਉੱਥੋਂ ਦੇ ਕੁਝ ਅਸਰ ਰਸੂਖ ਵਾਲੇ ਲੋਕਾਂ ਨੇ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ। ਜਦੋਂ ਉਹ ਪੁਲਿਸ ਸਟੇਸ਼ਨ ਗਿਆ, ਤਾਂ ਉੱਥੇ ਦੀ ਮਹਿਲਾ ਐਸ. ਐੱਚ. ਓ. ਨੇ ਬੇਹੱਦ ਬੇਰੁਖ਼ੀ ਦਿਖਾਈ ਅਤੇ ਉਸਨੂੰ ਡਾਕਟਰੀ ਸਹਾਇਤਾ ਦੇਣ ਜਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਕੋਈ ਸਹਾਇਤਾ ਨਾ ਕੀਤੀ।
ਉਹਨਾਂ ਕਿਹਾ ਕਿ ਪ੍ਰਮੁੱਖ ਸਾਬਕਾ ਸੈਨਿਕਾਂ ਤੋਂ ਜ਼ਬਰਦਸਤੀ ਵਸੂਲੀ ਅਤੇ ਇਸ ਸਬੰਧ ਵਿੱਚ ਪੁਲਿਸ ਵੱਲੋਂ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਕਰਨ ਦੇ ਮਾਮਲੇ ਵੀ ਸਾਹਮਣੇ ਆਏ ਹਨ।
ਪੀੜਤ ਪਰਵਾਰ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਨਿਰਪੱਖ ਜਾਂਚ ਲਈ ਸੀਬੀਆਈ ਕੋਲ ਜਾਣ ਵਾਸਤੇ ਇਕ ਥਾਂ ਤੋਂ ਦੂਜੇ ਥਾਂ ਭਟਕਣਾ ਪਿਆ, ਜਿਸ ਕਾਰਨ ਉਨ੍ਹਾਂ ਨੂੰ ਮਾਨਯੋਗ ਹਾਈ ਕੋਰਟ ਜਾਣਾ ਪਿਆ। ਹਾਈ ਕੋਰਟ ਨੇ ਕੇਸ ਸੀ.ਬੀ. ਆਈ. ਨੂੰ ਤਬਦੀਲ ਕੀਤਾ, ਜਿਸ ਵਿਰੁੱਧ ਕਥਿਤ ਦੋਸ਼ੀਆਂ ਨੇ ਮਾਨਯੋਗ ਸੁਪਰੀਮ ਕੋਰਟ ਰੁਖ਼ ਕੀਤਾ ਪਰ ਸੁਪਰੀਮ ਕੋਰਟ ਨੇ ਕੇਸ ਨੂੰ ਬਹੁਤ ਸਖ਼ਤ ਟਿੱਪਣੀਆਂ ਨਾਲ ਰੱਦ ਕਰ ਦਿੱਤਾ। ਅਸੀਂ ਅਦਾਲਤਾਂ ਦੇ ਧੰਨਵਾਦੀ ਹਾਂ। ਉਹਨਾਂ ਕਿਹਾ ਕਿ ਸਾਬਕਾ ਸੈਨਿਕਾਂ ਨੇ 15 ਅਗਸਤ ਨੂੰ ਪੰਜਾਬ ਸਰਕਾਰ ਦੇ ਆਜ਼ਾਦੀ ਦਿਵਸ ਸਮਾਗਮ ਵਿਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ।
Read More : ਸਕੂਲ ਵੈਨ ਪਲਟੀ, 7 ਬੱਚੇ ਜ਼ਖਮੀ