ਬਿਜਲੀ ਮੁਲਾਜ਼ਮ

ਕਰੰਟ ਲੱਗਣ ਨਾਲ ਬਿਜਲੀ ਮੁਲਾਜ਼ਮ ਦੀ ਮੌਤ, ਸਦਮੇ ’ਚ ਮਾਂ ਨੇ ਵੀ ਦਮ ਤੋੜਿਆ

ਡਿਊਟੀ ’ਚ ਕੁਤਾਹੀ ਸਬੰਧੀ ਜੇ. ਈ. ਖਿਲਾਫ ਮੁਕੱਦਮਾ ਦਰਜ

ਨਾਭਾ, 23 ਦਸੰਬਰ : ਵਿਧਾਨ ਸਭਾ ਹਲਕਾ ਨਾਭਾ ਵਿਚ ਥਾਣਾ ਭਾਦਸੋਂ ਅਧੀਂਨ ਆਉਂਦੇ ਪਿੰਡ ਭੋੜੇ ਦੇ ਇਕ ਨੌਜਵਾਨ, ਜੋ ਕਿ ਬਿਜਲੀ ਵਿਭਾਗ ’ਚ ਕੰਮ ਕਰਦਾ ਸੀ, ਦੀ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਸੇ ਸਦਮੇ ਨੂੰ ਸਹਿਣ ਨਾ ਕਰਦੇ ਹੋਏ ਮੁਲਾਜ਼ਮ ਦੀ ਮਾਤਾ ਦੀ ਵੀ ਮੌਤ ਹੋ ਗਈ। ਇਸ ਦੌਰਾਨ ਮ੍ਰਿਤਕ ਦੇ ਪਿਤਾ ਦੇ ਬਿਆਨਾ ਦੇ ਆਧਾਰ ’ਤੇ ਡਿਊਟੀ ’ਚ ਕੁਤਾਹੀ ਵਰਤਣ ਦੇ ਸਬੰਧ ’ਚ ਜੇ. ਈ. ਹਰਪ੍ਰੀਤ ਸਿੰਘ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਪਿੰਡ ਭੋੜੇ ਦੇ ਦਰਸ਼ਨ ਚੰਦ ਪੱੁਤਰ ਮਦਨ ਲਾਲ ਨੇ ਦਰਖਾਸਤ ਦਿੱਤੀ ਕਿ ਉਸਦਾ ਲੜਕਾ ਸੰਜੀਵ ਕੁਮਾਰ ਬਿਜਲੀ ਵਿਭਾਗ ਵਿਚ ਨੌਕਰੀ ਕਰਦਾ ਹੈ। 22 ਦਸੰਬਰ ਨੂੰ ਸੰਜੀਵ ਕੁਮਾਰ ਬਾਬਰਪੁਰ ਵਿਖੇ ਡਿਊਟੀ ’ਤੇ ਗਿਆ ਅਤੇ 1 ਵਜੇ ਦੇ ਕਰੀਬ ਡਿਊਟੀ ਦੌਰਾਨ ਉਸਨੂੰ ਕਰੰਟ ਲੱਗਾ, ਜਿਸਨੂੰ ਸਿਵਲ ਹਸਪਤਾਲ ਨਾਭਾ ਲਿਜਾਇਆ ਗਿਆ, ਜਿਥੇ ਲੜਕੇ ਦੀ ਮੌਤ ਹੋ ਗਈ।

ਉਨ੍ਹਾਂ ਨੇ ਕਿਹਾ ਕਿ ਡਿਊਟੀ ਦੌਰਾਨ ਜੇ. ਈ. ਹਰਪ੍ਰੀਤ ਸਿੰਘ ਅਣਗਹਿਲੀ ਕਾਰਨ ਪਰਮਿਟ ਨਾ ਲਏ ਜਾਣ ਕਾਰਨ ਸੰਜੀਵ ਦੀ ਮੌਤ ਹੋ ਗਈ। ਥਾਣਾ ਭਾਦਸੋਂ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾ ਦੇ ਆਧਾਰ ’ਤੇ ਹਰਪ੍ਰੀਤ ਸਿੰਘ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਰਵਾਈ ਆਰੰਭ ਦਿੱਤੀ ਗਈ ਹੈ। ਉਧਰ ਮ੍ਰਿਤਕ ਸੰਜੀਵ ਕੁਮਾਰ ਦੀ ਮੌਤ ਦੇ ਸਦਮੇ ਵਿਚ ਦੇਰ ਰਾਤ ਸੰਜੀਵ ਕੁਮਾਰ ਦੀ ਮਾਤਾ ਸਿਮਲੋ ਦੇਵੀ ਦੀ ਮੌਤ ਹੋ ਗਈ।

Read More : ਪਟਿਆਲਾ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Leave a Reply

Your email address will not be published. Required fields are marked *