1,900 ਕਰੋੜ ਰੁਪਏ ਦੇ ਪੋਂਜ਼ੀ ਸਕੀਮ ਧੋਖਾਦੇਹੀ ਨਾਲ ਸਬੰਧਤ ਹੈ ਮਾਮਲਾ
ਕੋਲਕਾਤਾ, 24 ਜੁਲਾਈ : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ. )ਦੇ ਸਾਬਕਾ ਸੰਸਦ ਮੈਂਬਰ ਅਤੇ ਕਾਰੋਬਾਰੀ ਕੰਵਰ ਦੀਪ ਸਿੰਘ ਦੇ ਪੁੱਤਰ ਦੇ 127 ਕਰੋੜ ਰੁਪਏ ਤੋਂ ਵੱਧ ਦੇ ਸ਼ੇਅਰ ਮਨੀ ਲਾਂਡਰਿੰਗ ਮਾਮਲੇ ਵਿਚ ਜ਼ਬਤ ਕਰ ਲਏ ਹਨ। ਈ. ਡੀ. ਨੇ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਮਾਮਲਾ ਕਥਿਤ ਤੌਰ ‘ਤੇ 1,900 ਕਰੋੜ ਰੁਪਏ ਦੇ ਪੋਂਜ਼ੀ ਸਕੀਮ ਧੋਖਾਦੇਹੀ ਨਾਲ ਸਬੰਧਤ ਹੈ।
ਇਹ ਮਨੀ ਲਾਂਡਰਿੰਗ ਮਾਮਲਾ ਕੋਲਕਾਤਾ ਪੁਲਿਸ ਅਤੇ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.)ਦੁਆਰਾ ਕੰਵਰ ਦੀਪ ਸਿੰਘ ਵਿਰੁੱਧ ਦਰਜ ਕੀਤਾ ਗਿਆ ਸੀ, ਜਿਸ ਵਿਚ ਅਲਕੈਮਿਸਟ ਟਾਊਨਸ਼ਿਪ, ਅਲਕੈਮਿਸਟ ਇਨਫਰਾ ਰਿਐਲਟੀ ਅਤੇ ਅਲਕੈਮਿਸਟ ਗਰੁੱਪ ਦੇ ਡਾਇਰੈਕਟਰ ਸ਼ਾਮਲ ਹਨ।
ਦੋਸ਼ੀਆਂ ‘ਤੇ ਸਮੂਹਿਕ ਨਿਵੇਸ਼ ਯੋਜਨਾਵਾਂ ਰਾਹੀਂ 1,848 ਕਰੋੜ ਰੁਪਏ ਗੈਰ-ਕਾਨੂੰਨੀ ਢੰਗ ਨਾਲ ਇਕੱਠੇ ਕਰਨ ਲਈ ਵੱਡੇ ਪੱਧਰ ‘ਤੇ ਅਪਰਾਧਿਕ ਸਾਜ਼ਿਸ਼ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਸੀ।ਮੁਲਜ਼ਮਾਂ ਨੇ ਕਥਿਤ ਤੌਰ ‘ਤੇ ਨਿਵੇਸ਼ਕਾਂ ਨੂੰ ਉੱਚ ‘ਰਿਟਰਨ’ ਦੀ ਪੇਸ਼ਕਸ਼ ਕੀਤੀ ਸੀ ਜਾਂ ਉਨ੍ਹਾਂ ਨੂੰ ਪਲਾਟ, ਫਲੈਟ ਅਤੇ ਵਿਲਾ ਅਲਾਟ ਕਰਨ ਦਾ ਝੂਠਾ ਵਾਅਦਾ ਕੀਤਾ ਸੀ।
Read More : ਅਸੰਤੁਲਿਤ ਕਾਰ ਸਰਹਿੰਦ ਨਹਿਰ ’ਚ ਡਿੱਗੀ