ਗੁਲਾਬ ਸੈਣੀ

ਏਸ਼ੀਅਨ ਕਬੱਡੀ ਚੈਂਪੀਅਨਸ਼ਿਪ ਲਈ ਖਿਡਾਰੀਆਂ ਦਾ ਹੋਵੇਗਾ ਡੋਪ ਟੈਸਟ

ਮਲੇਸ਼ੀਆ ’ਚ ਹੋਵੇਗੀ ਏਸ਼ੀਅਨ ਸਰਕਲ ਕਬੱਡੀ ਚੈਪੀਅਨਸ਼ਿਪ : ਗੁਲਾਬ ਸੈਣੀ

ਪਟਿਆਲਾ, 30 ਦਸੰਬਰ : ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿਖੇ ਹੋਣ ਵਾਲੀ ਏਸ਼ੀਅਨ ਕਬੱਡੀ ਚੈਂਪੀਅਨਸ਼ਿਪ ’ਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਦੇ ਖਿਡਾਰੀਆਂ ਦੇ ਡੋਪ ਟੈਸਟ ਕੀਤੇ ਜਾਣਗੇ। ਇਹ ਸਬੰਧੀ ਏਸ਼ੀਅਨ ਕਬੱਡੀ ਫੈੱਡਰੇਸ਼ਨ ਦੇ ਚੇਅਰਮੈਨ ਗੁਲਾਬ ਸਿੰਘ ਸੈਣੀ ਨੇ ਦੱਸਿਆ ਕਿ ਉਕਤ ਚੈਂਪੀਅਨਸ਼ਿਪ ’ਚ ਪੁਰਸ਼ਾਂ ਤੇ ਔਰਤਾਂ ਦੀਆਂ 8-8 ਮੁਲਕਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ।

ਉਨ੍ਹਾਂ ਕਿਹਾ ਕਿ ਸਰਕਲ ਕਬੱਡੀ ਦੇ ਦੇਸ਼-ਵਿਦੇਸ਼ ’ਚ ਪ੍ਰਸਾਰ ਲਈ ਉਨ੍ਹਾਂ ਦੀ ਫੈੱਡਰੇਸ਼ਨ ਵੱਲੋਂ ਠੋਸ ਤੇ ਪਾਰਦਰਸ਼ੀ ਕਦਮ ਉਠਾਏ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ 10 ਤੋਂ 12 ਜਨਵਰੀ ਤੱਕ ਐੱਮਚਿਉਰ ਕਬੱਡੀ ਫੈੱਡਰੇਸ਼ਨ ਆਫ ਇੰਡੀਆ ਦੇ ਝੰਡੇ ਹੇਠ ਉੱਤਰਾਖੰਡ ਕਬੱਡੀ ਐਸੋਸੀਏਸ਼ਨ ਵੱਲੋਂ ਸ੍ਰੀ ਗੁਰਦੁਆਰਾ ਸਾਹਿਬ ਬਾਜਪੁਰ (ਨੈਨੀਤਾਲ) ਵਿਖੇ ਹੋਣ ਵਾਲੀ ਸਰਕਲ ਕਬੱਡੀ ਦੀ 19ਵੀਂ ਨੈਸ਼ਨਲ ਚੈਂਪੀਅਨਸ਼ਿਪ ਦੌਰਾਨ ਭਾਰਤੀ ਪੁਰਸ਼ਾਂ ਅਤੇ ਔਰਤਾਂ ਦੀਆਂ ਟੀਮਾਂ ਲਈ ਸੰਭਾਵਿਤ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ।

ਇਸ ਤੋਂ ਬਾਅਦ ਕੌਮੀ ਕੈਂਪ ਦੌਰਾਨ ਖਿਡਾਰੀਆਂ ਦੇ ਡੋਪ ਟੈਸਟ ਕੀਤੇ ਜਾਣਗੇ ਅਤੇ ਡੋਪ-ਮੁਕਤ ਪਾਏ ਗਏ ਖਿਡਾਰੀਆਂ ’ਚੋਂ ਹੀ ਕੌਮੀ ਟੀਮਾਂ ਦੀ ਚੋਣ ਕੀਤੀ ਜਾਵੇਗੀ। ਇਸ ਮੌਕੇ ਕੋਚ ਗੁਰਦੀਪ ਸਿੰਘ ਬਿੱਟੀ, ਨਰਿੰਦਰ ਰਾਣਾ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।

Read More : 50 ਲੱਖ ਦੀ ਫਿਰੌਤੀ ਮੰਗਣ ਵਾਲੇ ਗੈਂਗਸਟਰ ਮਨੂ ਗੈਂਗ ਦੇ 2 ਮੈਂਬਰ ਗ੍ਰਿਫਤਾਰ

Leave a Reply

Your email address will not be published. Required fields are marked *