ਜ਼ਿਲਾ ਪ੍ਰਸ਼ਾਸਨ ਨੇ ਦਰਜਨਾਂ ਭਿਖਾਰੀਆਂ ਦੇ ਟਿਕਾਣਿਆਂ ’ਤੇ ਕੀਤੀ ਛਾਪੇਮਾਰੀ
- ਗੋਲਡਨ ਗੇਟ ਦੇ ਬਾਹਰ ਬੱਚਿਆ ਤੋਂ ਭੀਖ ਮੰਗਵਾਉਣ ਵਾਲਾ ਸਰਗਣਾ ਗ੍ਰਿਫ਼ਤਾਰ
ਅੰਮ੍ਰਿਤਸਰ, 17 ਜੁਲਾਈ :- ਗੁਰੂ ਕੀ ਨਗਰੀ ਸਮੇਤ ਪੂਰੇ ਪੰਜਾਬ ’ਚ ਭਿਆਨਕ ਰੂਪ ਧਾਰਨ ਕਰ ਚੁੱਕੀ ਭਿਖਾਰੀਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਪੰਜਾਬ ਸਰਕਾਰ ਤੋਂ ਭੀਖ ਮੰਗਣ ਵਾਲੇ ਬੱਚਿਆਂ ਦੇ ਡੀ. ਐੱਨ. ਏ. ਟੈਸਟ ਦੇ ਹੁਕਮ ਮਿਲਣ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦਿਆਂ ਭਿਖਾਰੀਆਂ ਦੇ ਦਰਜਨਾਂ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਹੈ, ਜਿਸ ਨੂੰ ਦੇਖਦੇ ਹੋਏ ਕਈ ਭਿਖਾਰੀਆਂ ਦੇ ਗਿਰੋਹ ਰੂਪੋਸ਼ ਹੋ ਗਏ ਹਨ, ਜਦਕਿ ਗੋਲਡਨ ਗੇਟ ਨੇੜੇ ਡੀ. ਸੀ. ਪੀ. ਓ. ਦਫ਼ਤਰ ਵੱਲੋਂ ਅੱਧੀ ਦਰਜਨ ਬੱਚੇ ਫੜੇ ਗਏ ਹਨ, ਜੋ ਗੇਟ ਅਤੇ ਆਸ-ਪਾਸ ਦੇ ਇਲਾਕੇ ’ਚ ਭੀਖ ਮੰਗਦੇ ਸਨ।
ਇਸ ਦੇ ਨਾਲ ਹੀ ਬੱਚਿਆਂ ਨੂੰ ਭੀਖ ਮੰਗਣ ਲਈ ਮਜਬੂਰ ਕਰਨ ਵਾਲੇ ਭਿਖਾਰੀਆਂ ਦੇ ਕਿੰਗਪਿਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਲਾਂਕਿ ਕਿੰਗਪਿਨ ਆਪਣੇ ਆਪ ਨੂੰ ਬੇਕਸੂਰ ਦੱਸ ਰਿਹਾ ਹੈ ਪਰ ਵਿਭਾਗ ਅਤੇ ਪੁਲਸ ਉਸ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਕੁਝ ਇਲਾਕਿਆਂ ’ਚ ਬੈਠੀਆਂ ਔਰਤਾਂ ਨੇ ਖੁਦ ਨੂੰ ਭਿਖਾਰੀ ਨਾ ਕਹਿੰਦੇ ਹੋਏ ਕਿਹਾ ਕਿ ਸੜਕਾਂ ’ਤੇ ਸਾਮਾਨ ਵੇਚਣ ਵਾਲੀਆਂ ਦੱਸੀਆਂ ਅਤੇ ਆਪਣੇ ਨਾਲ ਗੋਦ ਵਿਚ ਲਏ ਬੱਚਿਆਂ ਨੂੰ ਆਪਣਾ ਬੱਚਾ ਦੱਸਿਆ।
ਸਖ਼ਤ ਕਾਰਵਾਈ ਕਰੇਗਾ ਪ੍ਰਸ਼ਾਸਨ : ਡੀ. ਸੀ.
ਜ਼ਿਲਾ ਪ੍ਰਸ਼ਾਸਨ ਭਿਖਾਰੀਆਂ ਖਿਲਾਫ ਸਖ਼ਤ ਕਾਰਵਾਈ ਕਰ ਰਿਹਾ ਹੈ। ਭੀਖ ਮੰਗਣ ਵਾਲੇ ਬੱਚਿਆਂ ਦਾ ਡੀ. ਐੱਨ. ਏ ਟੈਸਟ ਵੀ ਕਰਵਾਇਆ ਜਾਵੇਗਾ ਅਤੇ ਭਿਖਾਰੀਆਂ ਦਾ ਪੁਨਰਵਾਸ ਵੀ ਕੀਤਾ ਜਾਵੇਗਾ।
Read More : ਦਿਲ ਦਾ ਦੌਰਾ ਪੈਣ ਨਾਲ ਚੌਥੀ ਜਮਾਤ ਦੀ ਬੱਚੀ ਦੀ ਮੌਤ