ਭੋਪਾਲ, 2 ਅਕਤੂਬਰ :ਅੱਜ ਸਵੇਰੇ ਭੋਪਾਲ ਵਿਚ ਦੁਸਹਿਰੇ ਦੀਆਂ ਤਿਆਰੀਆਂ ਸਮੇਂ ਰੰਗ ਵਿਚ ਭੰਗ ਪੈ ਗਿਆ, ਜਦੋਂ ਕੁਝ ਸ਼ਰਾਬੀ ਨੌਜਵਾਨਾਂ ਨੇ ਰਾਵਣ ਦੇ ਪੁਤਲੇ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਨਾਲ ਬਹੁਤ ਜ਼ਿਆਦਾ ਹੰਗਾਮਾ ਹੋਇਆ।
ਦੁਸਹਿਰੇ ਦੇ ਜਸ਼ਨ ਦਾ ਮੁੱਖ ਆਕਰਸ਼ਣ ਰਾਵਣ ਦਹਿਨ ਸਮਾਰੋਹ ਹੁੰਦਾ ਹੈ ਪਰ ਪ੍ਰਬੰਧਕ ਉਦੋਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਅੱਜ ਸਵੇਰੇ 6 ਵਜੇ ਰਾਵਣ ਦਾ ਪੁਤਲਾ ਸੜਦਾ ਦੇਖਿਆ। ਇਹ ਘਟਨਾ ਦਾ ਪਤਾ ਲੱਗਦਿਆਂ ਹੀ ਕਮੇਟੀ ਮੈਂਬਰਾਂ ਨੇ 112 ‘ਤੇ ਫ਼ੋਨ ਕਰ ਕੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਮੌਕੇ ‘ਤੇ ਪਹੁੰਚੀ ਪਰ ਉਦੋਂ ਤੱਕ ਰਾਵਣ ਦਾ ਪੁਤਲਾ ਪੂਰੀ ਤਰ੍ਹਾਂ ਸੜ ਚੁੱਕਾ ਸੀ।
ਮੌਕੇ ਉਪਰ ਸ਼ਮਦੀਦਾਂ ਅਨੁਸਾਰ ਨੌਜਵਾਨਾਂ ਦੀਆਂ ਹਰਕਤਾਂ ਸ਼ੱਕੀ ਸਨ ਅਤੇ ਉਹ ਤੁਰੰਤ ਮੌਕੇ ਤੋਂ ਭੱਜ ਗਏ। ਪੁਲਿਸ ਸਟੇਸ਼ਨ ਦੇ ਇੰਚਾਰਜ ਸੰਦੀਪ ਪਵਾਰ ਨੇ ਦੱਸਿਆ ਕਿ ਦੋਸ਼ੀ ਬਿਨਾਂ ਲਾਇਸੈਂਸ ਪਲੇਟ ਵਾਲੀ ਕਾਰ ਵਿੱਚ ਆਏ ਸਨ ਅਤੇ ਫਿਲਹਾਲ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਅੱਜ ਸ਼ਾਮ ਦੇ ਸਮਾਰੋਹ ਲਈ ਪੁਤਲੇ ਦਾ ਪ੍ਰਬੰਧ ਕਰਨਾ ਵਸਨੀਕਾਂ ਲਈ ਇੱਕ ਵੱਡੀ ਚੁਣੌਤੀ ਹੈ।
Read More : ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ’ਚ 3 ਫ਼ੀਸਦੀ ਵਾਧਾ