ਡੇਰਾ ਬਾਬਾ ਨਾਨਕ ਵਿਖੇ ਝਗੜੇ ਦੌਰਾਨ ਦਸਤਾਰਾਂ ਲੱਥਣ ਦਾ ਸ੍ਰੀ ਅਕਾਲ ਤਖਤ ਸਾਹਿਬ ਪੁੱਜਾ
ਅੰਮ੍ਰਿਤਸਰ, 5 ਦਸੰਬਰ : ਡੇਰਾ ਬਾਬਾ ਨਾਨਕ ਵਿਖੇ ਬੀਤੇ ਦਿਨ ਹੋਏ ਝਗੜੇ ਦੌਰਾਨ ਦਸਤਾਰਾਂ ਲੱਥਣ ਦੇ ਮਾਮਲੇ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਆਗੂ ਅਤੇ ਗੁਰਦਾਸਪੁਰ ਤੋਂ ਐੱਮ.ਪੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਸ਼ਿਕਾਇਤ ਦਿੱਤੀ ਹੈ।
ਰੰਧਾਵਾ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਵਿਚ ਇਕ ਸਿਆਸੀ ਆਗੂ ਵੱਲੋਂ ਦਸਤਾਰਾਂ ਲੁਹਾਉਣ ਦੀ ਘਟਨਾ ਨਾ ਸਿਰਫ ਘਟੀਆ ਸੋਚ ਹੈ, ਸਗੋਂ ਗੁਰੂ ਸਾਹਿਬ ਵੱਲੋਂ ਬਖ਼ਸ਼ੀ ਦਸਤਾਰ ਦੀ ਤੋਹੀਨ ਹੈ। ਉਨ੍ਹਾਂ ਕਿਹਾ ਕਿ ਦਸਤਾਰ ਦੀ ਬੇਅਦਬੀ ਕਦੇ ਸਹਿਨ ਨਹੀਂ ਕੀਤੀ ਜਾ ਸਕਦੀ।
ਰੰਧਾਵਾ ਨੇ ਇਕ ਸਿਆਸੀ ਆਗੂ ਵੱਲੋਂ ਦਿੱਤੇ ਦਸਤਾਰ ਪ੍ਰਤੀ ਇਤਰਾਜ ਯੋਗ ਬਿਆਨ ‘ਤੇ ਵੀ ਕਾਰਵਾਈ ਦੀ ਮੰਗ ਕੀਤੀ ਹੈ। ਐਮਪੀ ਰੰਧਾਵਾ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਬੇਨਤੀ ਕੀਤੀ ਕਿ ਉਕਤ ਵਿਅਕਤੀ ਨੂੰ ਤੁਰੰਤ ਤਲਬ ਕੀਤਾ ਜਾਵੇ ਅਤੇ ਮਾਮਲੇ ਵਿਚ ਸਖਤ ਕੀਤੀ ਜਾਵੇ। ਇਸ ਮੌਕੇ ਕਾਂਗਰਸੀ ਆਗੂ ਭਗਵੰਤਪਾਲ ਸਿੰਘ ਸੱਚਰ ਵੀ ਮੌਜੂਦ ਸਨ।
ਜਥੇਦਾਰ ਗੜਗੱਜ ਨੇ ਘਟਨਾ ਨੂੰ ਦੱਸਿਆ ਮੰਦਭਾਗਾ
ਡੇਰਾ ਬਾਬਾ ਨਾਨਕ ਵਿਖੇ ਦਸਤਾਰ ਮਾਮਲੇ ‘ਤੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਹ ਘਟਨਾ ਮੰਦਭਾਗੀ ਅਤੇ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਸਿਆਸੀ ਆਗੂ ਜੋ ਆਪ ਵੀ ਦਸਤਾਰ ਸਜਾਉਂਦਾ ਹੈ ਉਸ ਨੂੰ ਦਸਤਾਰ ਪ੍ਰਤੀ ਇਤਰਾਜਯੋਗ ਸ਼ਬਦ ਨਹੀਂ ਬੋਲਣੇ ਚਾਹੀਦੇ ਸਨ। ਇਸ ਲਈ ਉਸ ਨੂੰ ਤੁਰੰਤ ਸੰਗਤ ਪਾਸੋਂ ਮਾਫੀ ਮੰਗਣੀ ਚਾਹੀਦੀ ਹੈ।
Read More : ਪੰਜਾਬ ਨੇ ਅਧਿਆਪਕਾਂ ਨੂੰ ਕਰੀਅਰ ਮੈਂਟਰ ਵਜੋਂ ਸਿਖਲਾਈ ਦੇਣ ਲਈ ਆਈਆਈਟੀ ਮਦਰਾਸ ਨਾਲ ਮਿਲਾਇਆ ਹੱਥ
