ਦੀਨਾਨਗਰ, 20 ਦਸੰਬਰ : ਨਾਜਾਇਜ਼ ਕਬਜ਼ਿਆਂ ਨੂੰ ਖਤਮ ਕਰਨ ਲਈ ਨਹਿਰੀ ਵਿਭਾਗ ਦੀ ਕਾਰਵਾਈ ਦੇ ਹਿੱਸੇ ਵਜੋਂ ਪੰਜਾਬ ਪੁਲਸ ਨੇ ਜੇ. ਸੀ. ਬੀ. ਨਾਲ ਅੱਜ ਦੀਨਾਨਗਰ ਦੇ ਨੇੜੇ ਡੀਡਾ ਸਾਂਸੀਆਂ ਪਿੰਡ ’ਚ 2 ਨਸ਼ਾ ਸਮੱਗਲਰਾਂ ਦੇ ਘਰ ਢਾਹ ਦਿੱਤੇ।
ਇਸ ਮੌਕੇ ਡੀ. ਐੱਸ. ਪੀ. ਰਾਜਿੰਦਰ ਸਿੰਘ ਸਮੇਤ ਵੱਡੀ ਪੁਲਸ ਫੋਰਸ ਮੌਜੂਦ ਸੀ, ਜਿਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 71 ਪਰਿਵਾਰਾਂ ਨੇ ਡੀਡਾ ਸਾਂਸੀਆਂ ਨਹਿਰੀ ਵਿਭਾਗ ਦੀ ਜ਼ਮੀਨ ’ਤੇ ਕਬਜ਼ਾ ਕਰ ਰੱਖਿਆ ਹੈ ਅਤੇ ਉੱਥੇ ਘਰ ਬਣਾਏ ਹਨ।
ਵਿਭਾਗ ਦੀ ਕਾਰਵਾਈ ਦੇ ਹਿੱਸੇ ਵਜੋਂ ਪੰਜਾਬ ਪੁਲਸ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੀ ਮੌਜੂਦਗੀ ’ਚ ਹਰੀਸ਼ ਕੁਮਾਰ ਪੁੱਤਰ ਤਾਰਾਚੰਦ ਅਤੇ ਵਿਜੇ ਕੁਮਾਰ ਪੁੱਤਰ ਤਾਰਾਚੰਦ ਦੇ ਘਰ ਢਾਹ ਦਿੱਤੇ। ਉਨ੍ਹਾਂ ਦੱਸਿਆ ਕਿ ਹਰੀਸ਼ ਕੁਮਾਰ ’ਤੇ ਐੱਨ. ਡੀ. ਪੀ. ਐੱਸ. ਐਕਟ ਅਤੇ ਆਬਕਾਰੀ ਐਕਟ ਤਹਿਤ ਕੁਝ ਅਪਰਾਧਿਕ ਦੋਸ਼ਾਂ ਸਮੇਤ 11 ਮਾਮਲੇ ਦਰਜ ਹਨ, ਜਦੋਂ ਕਿ ਵਿਜੇ ਕੁਮਾਰ ’ਤੇ ਵੀ ਕਈ ਹੋਰ ਦੋਸ਼ ਹਨ। ਇਸ ਵੇਲੇ ਦੋਵੇਂ ਵਿਅਕਤੀ ਜ਼ਮਾਨਤ ’ਤੇ ਹਨ।
ਉਨ੍ਹਾਂ ਦੱਸਿਆ ਕਿ ਡੀਡਾ ਸਾਂਸੀਆਂ ’ਚ ਪਹਿਲਾਂ ਸੱਤ ਨਸ਼ਾ ਸਮੱਗਲਰਾਂ ਦੇ ਘਰਾਂ ਨੂੰ ਪੀਲੇ ਪੰਜੇ ਦੀ ਵਰਤੋਂ ਕਰ ਕੇ ਢਾਹ ਦਿੱਤਾ ਗਿਆ ਸੀ। ਪਿੰਡ ’ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੰਜਾਬ ਪੁਲਸ ਦੀ ਇਕ ਫੋਰਸ ਤਾਇਨਾਤ ਕੀਤੀ ਗਈ ਸੀ।
Read More : ਕਤਲ ਦੀ ਯੋਜਨਾ ਬਣਾ ਰਹੇ 3 ਵਿਅਕਤੀ ਕਾਬੂ
