ਝੱਜਰ ਸੀ ਕੇਂਦਰ, ਮੈਟਰੋ ਰੋਕੀ
ਦਿੱਲੀ, 10 ਜੁਲਾਈ : ਅੱਜ ਸਵੇਰੇ 9 : 04 ਵਜੇ ਦਿੱਲੀ-ਐੱਨ. ਸੀ. ਆਰ ਵਿਚ ਭੂਚਾਲ ਆਇਆ। ਇਸ ਦੌਰਾਨ ਦਿੱਲੀ, ਨੋਇਡਾ, ਗਾਜ਼ਿਆਬਾਦ ‘ਚ ਕੁਝ ਸਕਿੰਟਾ ਤੱਕ ਧਰਤੀ ਹਿੱਲਣ ਲੱਗ ਪਈ। ਭੂਚਾਲ ਦੀ ਤੀਬਰਤਾ 4.4 ਦੱਸੀ ਜਾ ਰਹੀ ਹੈ, ਜਿਸਦਾ ਕੇਂਦਰ ਝੱਜਰ (ਹਰਿਆਣਾ) ਸੀ।
ਭੂਚਾਲ ਦੌਰਾਨ ਮੈਟਰੋ ਦਾ ਸੰਚਾਲਨ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ। ਹੁਣ ਮੈਟਰੋ ਫਿਰ ਆਮ ਵਾਂਗ ਚੱਲ ਰਹੀ ਹੈ। ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ‘ਚ ਜਦੋਂ ਪੱਖੇ ਅਤੇ ਘਰੇਲੂ ਸਮਾਨ ਹਿੱਲਣ ਲੱਗਾ, ਲੋਕ ਸੁਰੱਖਿਆ ਲਈ ਆਪਣੇ ਘਰਾਂ ਤੋਂ ਬਾਹਰ ਆ ਗਏ।
ਨੋਇਡਾ ਤੇ ਗੁਰੂਗ੍ਰਾਮ ਦੇ ਦਫਤਰਾਂ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿੱਥੇ ਕੰਪਿਊਟਰ ਸਿਸਟਮ ਹਿੱਲ ਗਏ ਅਤੇ ਕਰਮਚਾਰੀਆਂ ਨੂੰ ਵੀ ਭੂਚਾਲ ਮਹਿਸੂਸ ਹੋਇਆ।
Read More : ਪ੍ਰਧਾਨ ਮੰਤਰੀ ਮੋਦੀ ਨੇ ਰਿਕਾਰਡ 17 ਵਿਦੇਸ਼ੀ ਸੰਸਦਾਂ ਨੂੰ ਕੀਤਾ ਸੰਬੋਧਨ