Delhi Airport advisory

ਦਿੱਲੀ ਹਵਾਈ ਅੱਡੇ ਵੱਲੋਂ ਅੰਤਰਰਾਸ਼ਟਰੀ ਯਾਤਰੀਆਂ ਲਈ ਐਡਵਾਈਜ਼ਰੀ ਜਾਰੀ

ਮੱਧ ਪੂਰਬ ਦੇ ਹਾਲਾਤਾਂ ਕਾਰਨ ਉਡਾਣਾਂ ਦੇ ਸਮੇਂ ਵਿਚ ਹੋ ਸਕਦਾ ਹੈ ਬਦਲਾਅ

ਨਵੀਂ ਦਿੱਲੀ, 11 ਮਾਰਚ : ਦਿੱਲੀ ਹਵਾਈ ਅੱਡਾ ਅਥਾਰਟੀ ਨੇ ਟਵੀਟ ਕਰਕੇ ਅੰਤਰਰਾਸ਼ਟਰੀ ਯਾਤਰੀਆਂ ਲਈ ਇੱਕ ਜ਼ਰੂਰੀ ਸੂਚਨਾ ਜਾਰੀ ਕੀਤੀ ਹੈ। ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਮੱਧ ਪੂਰਬ ਵਿੱਚ ਬਣੇ ਤਾਜ਼ਾ ਹਾਲਾਤਾਂ ਅਤੇ ਤਣਾਅ ਕਾਰਨ, ਪੱਛਮੀ ਦੇਸ਼ਾਂ ਵੱਲ ਜਾਣ ਵਾਲੀਆਂ ਕੁਝ ਅੰਤਰਰਾਸ਼ਟਰੀ ਉਡਾਣਾਂ ਦੇ ਸਮੇਂ ਵਿੱਚ ਦੇਰੀ ਜਾਂ ਬਦਲਾਅ ਹੋ ਸਕਦਾ ਹੈ।

ਹਵਾਈ ਅੱਡਾ ਅਥਾਰਟੀ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਵਾਈ ਅੱਡੇ ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਸਬੰਧਤ ਏਅਰਲਾਈਨ ਤੋਂ ਉਡਾਣ ਦੀ ਤਾਜ਼ਾ ਸਥਿਤੀ (Flight Status) ਬਾਰੇ ਜਾਣਕਾਰੀ ਜ਼ਰੂਰ ਲੈ ਲੈਣ। ਇਹ ਕਦਮ ਯਾਤਰੀਆਂ ਦੀ ਸਹੂਲਤ ਅਤੇ ਹਵਾਈ ਅੱਡੇ ‘ਤੇ ਹੋਣ ਵਾਲੀ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਚੁੱਕਿਆ ਗਿਆ ਹੈ।

Read More : ਇਟਲੀ ’ਚ 6 ਮਿਲੀਅਨ ਲੋਕ ਮੋਟਾਪੇ ਤੋਂ ਪ੍ਰਭਾਵਿਤ, ਹਰ ਤੀਜਾ ਬੱਚਾ ਬਿਮਾਰੀ ਦੀ ਲਪੇਟ ’ਚ

Leave a Reply

Your email address will not be published. Required fields are marked *