ਖੁਦਕੁਸ਼ੀ

ਕਰਜ਼ਾਈ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਭਵਾਨੀਗੜ੍ਹ, 15 ਦਸੰਬਰ : ਜ਼ਿਲਾ ਸੰਗਰੂਰ ਦੇ ਕਸਬਾ ਭਵਾਨੀਗੜ੍ਹ ਨੇੜੇ ਪੈਂਦੇ ਪਿੰਡ ਘਨੌੜ ਜੱਟਾਂ ਵਿਖੇ ਕਰਜ਼ਾਈ ਕਿਸਾਨ ਵੱਲੋਂ ਫਾਹਾ ਲੈ ਕੇ ਆਤਮ ਹੱਤਿਆ ਕਰ ਲੈਣ ਦੀ ਖਬਰ ਹੈ।

ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਇਕਾਈ ਘਨੌੜ ਜੱਟਾਂ ਦੇ ਪ੍ਰਧਾਨ ਗਰਜਾ ਸਿੰਘ ਤੇ ਬਲਾਕ ਖਜ਼ਾਨਚੀ ਬਲਵਿੰਦਰ ਘਨੌੜ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਹਰਵਿੰਦਰ ਸਿੰਘ (47) ਛੋਟਾ ਕਿਸਾਨ ਸੀ ਜਿਸ ਦੇ ਸਿਰ ਸਰਕਾਰੀ ਤੇ ਗੈਰ-ਸਰਕਾਰੀ ਲੱਗਭਗ 15 ਲੱਖ ਰੁਪਏ ਦਾ ਕਰਜ਼ਾ ਸੀ।

ਆਗੂਆਂ ਨੇ ਦੱਸਿਆ ਕਿ ਕਰਜ਼ੇ ਦੇ ਬੋਝ ਤੋਂ ਪ੍ਰੇਸ਼ਾਨ ਉਕਤ ਕਿਸਾਨ ਨੇ ਆਪਣੇ ਮੱਝਾਂ ਵਾਲੇ ਬਾਗਲ ’ਚ ਅੱਜ ਸਵੇਰੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਭਾਰਤੀ ਕਿਸਾਨ ਯੂਨੀਅਨ ਨੇ ਸਰਕਾਰ ਤੋਂ ਮ੍ਰਿਤਕ ਕਿਸਾਨ ਦਾ ਕਰਜ਼ਾ ਮੁਆਫ ਕਰ ਕੇ ਉਸ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

Read More : ਨਹਿਰ ਵਿੱਚ ਡਿੱਗੀ ਕਾਰ, ਪਤੀ-ਪਤਨੀ ਦੀ ਮੌਤ

Leave a Reply

Your email address will not be published. Required fields are marked *