Davinder Singh

ਜਰਮਨੀ ‘ਚ ਪੰਜਾਬੀ ਨੌਜਵਾਨ ਦੀ ਮੌਤ

ਬੀਤੇ ਸਾਲ ਸਤੰਬਰ ‘ਚ ਹੀ ਪੜਾਈ ਕਰਨ ਲਈ ਗਿਆ ਵਿਦੇਸ਼

ਫਿਰੋਜ਼ਪੁਰ, 28 ਜੁਲਾਈ : ਜ਼ਿਲਾ ਫਿਰੋਜ਼ਪੁਰ ਦੇ ਸ਼ਹਿਰ ਮਮਦੋਟ ਦੇ ਰਹਿਣ ਵਾਲੇ ਇਕ ਪੰਜਾਬੀ ਨੌਜਵਾਨ ਦੀ ਜਰਮਨੀ ‘ਚ ਮੌਤ ਦੀ ਖਬਰ ਮਿਲੀ ਹੈ, ਜਿਸਦੀ ਪਛਾਣ ਦਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਮੰਡ ਵਜੋਂ ਹੋਈ ਹੈ। ਉਹ ਜਰਮਨੀ ਪੜ੍ਹਾਈ ਕਰਨ ਲਈ ਗਿਆ ਹੋਇਆ ਸੀ। ਉਹ ਬੀਤੇ ਸਾਲ ਸਤੰਬਰ ‘ਚ ਹੀ ਵਿਦੇਸ਼ ਗਿਆ ਸੀ।

ਜਾਣਕਾਰੀ ਮੁਤਾਬਕ ਦਵਿੰਦਰ ਸਿੰਘ ਨੂੰ ਸਵੇਰੇ ਮਾਮੂਲੀ ਜੁਕਾਮ ਹੋਇਆ ਸੀ ਤੇ ਉਸ ਦੀ ਅਚਾਨਕ ਤਬੀਅਤ ਵਿਗੜ ਗਈ, ਜਿਸ ਤੋਂ ਥੋੜ੍ਹੀ ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਮ੍ਰਿਤਕ ਨੌਜਵਾਨ ਆਪਣੀ ਦਾਦੀ ਦੇ ਅੰਤਿਮ ਸਸਕਾਰ ਲਈ ਆਇਆ ਹੋਇਆ ਸੀ। ਉਹ 12 ਦਿਨ ਪਹਿਲਾਂ ਹੀ ਵਾਪਸ ਜਰਮਨੀ ਗਿਆ ਸੀ। ਹੁਣ ਉਸ ਦੀ ਮੌਤ ਦੀ ਖ਼ਬਰ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲਹਿਰ ਦੇਖੀ ਜਾ ਰਹੀ ਹੈ।

Read More : ਨਿਗਮ ਮੇਅਰ ਅਤੇ ਠੇਕੇਦਾਰ ਵਿਚਕਾਰ ਵਿਵਾਦ ਹਾਈਕੋਰਟ ਪੁੱਜਾ

Leave a Reply

Your email address will not be published. Required fields are marked *