ਬਟਾਲਾ, 14 ਜੂਨ : ਗਰਮੀ ਨਾਲ ਬਟਾਲਾ ਬੱਸ ਸਟੈਂਡ ਿਵਖੇ ਸਫਾਈ ਕਰਮਚਾਰੀ ਦੀ ਮੌਤ ਹੋਣ ਦਾ ਸਮਾਚਾਰ ਿਮਲਿਆ ਹੈ।
ਇਸ ਸਬੰਧੀ ਪੁਲਸ ਚੌਕੀ ਬੱਸ ਸਟੈਂਡ ਦੇ ਏ. ਐੱਸ. ਆਈ. ਜਸਪਾਲ ਿਸੰਘ ਨੇ ਦੱਿਸਆ ਕਿ ਪੁਲਸ ਨੂੰ ਕੇਸਰ ਜਹਾਂ ਪੁੱਤਰ ਨਾਗਿੰਦਰ ਜਹਾਂ ਵਾਸੀ ਤਸਮਤੀ ਿਬਹਾਰ ਹਾਲ ਬੱਸ ਸਟੈਂਡ ਬਟਾਲਾ ਨੇ ਸੂਚਨਾ ਿਦੱਤੀ ਿਕ ਉਹ ਇਸ ਸਮੇਂ ਫਤਿਹਗੜ੍ਹ ਚੂੜੀਆਂ ਕਾਊਂਟਰ ਬੱਸ ਸਟੈਂਡ ਬਟਾਲਾ ਵਿਖੇ ਸਫਾਈ ਕਰਮਚਾਰੀ ਵਜੋਂ ਕੰਮ ਕਰਦਾ ਹੈ ਅਤੇ ਕੇਸ਼ਵ ਗੁਪਤਾ ਪੁੱਤਰ ਮੂਲ ਚੰਦ ਗੁਪਤਾ ਵਾਸੀ ਲੱਕੜ ਮੰਡੀ ਬਟਾਲਾ ਵੀ ਉਸ ਨਾਲ ਸਫਾਈ ਕਰਮਚਾਰੀ ਵਜੋਂ ਕੰਮ ਕਰਦਾ ਸੀ, ਦੀ ਬੀਤੀ ਸ਼ਾਮ ਗਰਮੀ ਕਾਰਨ ਅਚਾਨਕ ਤਬੀਅਤ ਖਰਾਬ ਹੋ ਗਈ ਸੀ, ਜਿਸ ਨੂੰ ਿੲਲਾਜ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਲਿਜਾਇਆ ਿਗਆ, ਿਜਥੇ ਦੌਰਾਨ ਇਲਾਜ ਕੇਸ਼ਵ ਗੁਪਤਾ ਦੀ ਮੌਤ ਹੋ ਗਈ।
ਪੁਲਸ ਅਧਿਕਾਰੀ ਨੇ ਦੱਿਸਅਾ ਿਕ ਉਕਤ ਮਾਮਲੇ ਸਬੰਧੀ ਥਾਣਾ ਿਸਟੀ ਿਵਚ 194 ਬੀ. ਐੱਨ. ਐੱਸ. ਐੱਸ. ਤਹਿਤ ਬਣਦੀ ਕਾਨੂੰਨੀ ਕਾਰਵਾੲੀ ਕਰ ਿਦੱਤੀ ਗਈ ਹੈ।
