ਪਟਿਆਲਾ, 6 ਜੁਲਾਈ :- ਕੇਂਦਰੀ ਜੇਲ ਪਟਿਆਲਾ ’ਚ ਬੰਦ ਅੰਡਰ ਟਰਾਇਲ ਕੈਦੀ ਸੁਖਵਿੰਦਰ ਸਿੰਘ ਨਿਵਾਸ ਢਕੋਲੀ ਜ਼ੀਰਕਪੁਰ ਉਮਰ ਲਗਭਗ 55 ਸਾਲ ਦੀ ਮੌਤ ਹੋ ਗਈ। ਉਸ ਖਿਲਾਫ ਜ਼ੀਰਕਪੁਰ ਵਿਖੇ ਧੋਖਾਦੇਹੀ ਦਾ ਕੇਸ ਦਰਜ ਸੀ। ਸੁਖਵਿੰਦਰ ਸਿੰਘ ਸ਼ਨੀਵਰ ਬਾਅਦ ਦੁਪਹਿਰ ਮੌਤ ਹੋਈ ਸੀ। ਉਸ ਦਾ ਪੋਸਟਮਾਰਟਮ ਐਤਵਾਰ ਨੂੰ ਬੋਰਡ ਬਣਾ ਕੇ ਕੀਤਾ ਗਿਆ ਅਤੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ।
ਇਥੇ ਮੋਰਚਰੀ ’ਚ ਸੁਖਵਿੰਦਰ ਸਿੰਘ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਗਿਆ ਕਿ ਉਨ੍ਹਾਂ ਦੀ ਮੌਤ ਮੈਡੀਕਲ ਸਹੁੂਲਤ ਨਾਲ ਮਿਲਣ ਕਾਰਨ ਹੋਈ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸ਼ਨੀਵਾਰ ਸਵੇਰੇ ਸੁਖਵਿੰਦਰ ਸਿੰਘ ਨੇ ਪਰਿਵਾਰ ਨਾਲ ਗੱਲ ਕੀਤੀ। ਦੁਪਹਿਰ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਤਬੀਅਤ ਖਰਾਬ ਹੈ।
ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਜੇਲ ਪ੍ਰਸ਼ਾਸਨ ਨੇ ਸਮੇਂ ਸਿਰ ਮੈਡੀਕਲ ਸਹੂਲਤ ਮੁਹੱਈਆ ਨਹੀਂ ਕਰਵਾਈ, ਜਿਸ ਕਾਰਨ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ।
Read More : ਨੌਜਵਾਨ ਦਾ ਮੂੰਹ ਕਾਲਾ ਕਰ ਕੇ ਪਿੰਡ ’ਚ ਨੰਗਾ ਘੁੰਮਾਇਆ
